ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਘਰ ਅਤੇ ਆਫਿਸ ’ਤੇ ਹਾਲ ਹੀ ’ਚ ਇਨਕਮ ਟੈਕਸ ਡਿਪਾਰਟਮੈਂਟ ਦਾ ਛਾਪਾ ਪਿਆ ਸੀ। ਇਹ ਛਾਪਾ ਕਰੀਬ 4 ਦਿਨ ਚੱਲਿਆ ਸੀ। ਹੁਣ ਸੋਨੂੰ ਸੂਦ ਨੇ ਸਫਾਈ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਮਿਲੇ 17 ਕਰੋੜ ਰੁਪਏ ਦਾ ਇਸਤੇਮਾਲ ਉਹ ਕਿਸ ਪ੍ਰਕਾਰ ਕਰਨ ਵਾਲੇ ਹਨ। ਦਰਅਸਲ ਸੋਨੂੰ ਸੂਦ ’ਤੇ ਦੋਸ਼ ਲੱਗਾ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੀ ਸਹਾਇਤਾ ਕਰਨ ਦੇ ਨਾਂ ’ਤੇ ਪੈਸੇ ਇਕੱਠੇ ਕੀਤੇ ਅਤੇ ਕਰੀਬ 17 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟ ’ਚ ਬਿਨਾਂ ਇਸਤੇਮਾਲ ਦੇ ਪਏ ਰਹੇ।
ਇਨਕਮ ਟੈਕਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੋਨੂੰ ਸੂਦ ’ਤੇ 20 ਕਰੋੜ ਰੁਪਏ ਦੀ ਟੈਕਸ ਦੀ ਚੋਰੀ ਅਤੇ ਐੱਫ.ਸੀ.ਆਰ. ਦੇ ਉਲੰਘਣ ਦਾ ਮਾਮਲਾ ਬਣਦਾ ਹੈ। ਸੋਨੂੰ ਸੂਦ ਨੇ ਹੁਣ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਨੇ ਕਿਹਾ ਕਿ ਕਰੀਬ 17 ਕਰੋੜ ਰੁਪਏ ਉਨ੍ਹਾਂ ਦੇ ਕੋਲ ਬਚੇ ਹੋਏ ਹਨ। ਇਸ ਦੇ ਮਾਧਿਅਮ ਨਾਲ ਉਹ ਹੈਦਰਾਬਾਦ ’ਚ ਇਕ ਚੈਰੀਟੇਬਲ ਹਸਪਤਾਲ ਬਣਾਉਣਾ ਚਾਹੁੰਦੇ ਹਨ। ਇਸ ’ਚ ਉਨ੍ਹਾਂ ਨੇ 2 ਕਰੋੜ ਰੁਪਏ ਭਵਨ ਨਿਰਮਾਣ ’ਚ ਖ਼ਰਚ ਕਰ ਦਿੱਤੇ ਹਨ।
ਦੋ ਦਿਨਾਂ ’ਚ ਫ਼ਿਲਮ ‘ਕਿਸਮਤ 2’ ਨੇ ਕਮਾਏ 4.57 ਕਰੋੜ ਰੁਪਏ
NEXT STORY