ਮੁੰਬਈ (ਬਿਊਰੋ) - ਦੱਖਣੀ ਕੋਰੀਆ ਦਾ ਬੁਆਏ ਬੈਂਡ ਬੀ. ਟੀ. ਐੱਸ. ਦੁਨੀਆ 'ਚ ਸਭ ਤੋਂ ਮਸ਼ਹੂਰ ਹੈ। ਇਸ ਬੈਂਡ ਨੂੰ ਬੀ. ਟੀ. ਐੱਸ. ਫੈਨ ਆਰਮੀ ਵਜੋਂ ਜਾਣਿਆ ਜਾਂਦਾ ਹੈ। ਬੈਂਡ ਨੇ ਆਪਣੀਆਂ ਮੂਵਜ਼ ਤੇ ਟਰੈਕਾਂ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਬੈਂਡ ਦੀ ਫੈਨ ਫਾਲੋਇੰਗ ਸਿਰਫ਼ ਦੱਖਣੀ ਕੋਰੀਆ ਹੀ ਨਹੀਂ ਭਾਰਤ 'ਚ ਵੀ ਹੈ। ਅਜਿਹੇ 'ਚ ਬੀ. ਟੀ. ਐੱਸ. ਨੂੰ ਜੋ ਪਿਆਰ ਮਿਲਿਆ ਹੈ, ਉਸ ਲਈ ਪ੍ਰਸ਼ੰਸਕਾਂ ਨੂੰ ਮਿਲੇ ਪਿਆਰ ਲਈ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ।
ਬੁਆਏ ਬੈਂਡ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਕਿਹਾ ਗਿਆ ਹੈ ਕਿ ਬੀ. ਟੀ. ਐੱਸ. ਦੇ ਕਲਾਕਾਰ ਆਪਣੀ ਕੁਲੈਕਸ਼ਨ ਦਿਖਾਉਣਗੇ। ਇਸ 'ਚ ਬੈਂਡ ਮੈਂਬਰ ਆਪਣੇ ਡਿਜ਼ਾਈਨ ਪੇਸ਼ ਕਰਨਗੇ। ਇਸ ਦੀ ਕੈਪਸ਼ਨ 'ਚ ਲਿਖਿਆ ਹੈ, ''ਅਸੀਂ ਆਪਣੇ ਨਾਲ ਕੁਝ ਚੀਜ਼ਾਂ ਨੂੰ ਬਣਾਇਆ ਹੈ, ਜਿਸ ਦਾ ਇਸਤੇਮਾਲ ਏ. ਆਰ. ਐੱਮ. ਵਾਈ. ਦੇ ਪ੍ਰਤੀਬਿੰਬ ਦੇ ਰੂਪ 'ਚ ਕਰਦੇ ਹਨ। ਮੈਂਬਰਾਂ ਨੇ ਏ. ਆਰ. ਐੱਮ. ਵਾਈ. (ਆਰਮੀ) ਤੋਂ ਪੁੱਛਿਆ ਕਿ ਉਹ ਕਿਵੇਂ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ ਤੇ ਲਿਖਿਆ ਕਿ ਇਕ ਸਾਲ ਤੋਂ ਲੰਬੇ ਸਮੇਂ ਦੀ ਜਰਨੀ 'ਚ ਕਿਵੇਂ ਦੇ ਪ੍ਰੋਡਕਟਸ ਦਾ ਜਨਮ ਹੋਇਆ ਹੈ। ਨਵੇਂ ਸਾਲ 'ਚ ਏ. ਆਰ. ਐੱਮ. ਵਾਈ. ਲਈ ਇਹ ਬੀ. ਟੀ. ਐੱਸ. ਸਰਪ੍ਰਾਈਜ਼ ਹੈ।"
ਬੈਂਡ ਨੇ ਜਨਵਰੀ 2022 ਦੇ ਮਹੀਨੇ ਲਈ ਆਪਣੀ ਪ੍ਰੋਗਰਾਮਾਂ ਦਾ ਪਲਾਨ ਜਾਰੀ ਕੀਤਾ ਹੈ। ਬੈਂਡ ਦੇ ਹਰੇਕ ਮੈਂਬਰ ਨੇ ਆਪਣਾ ਚਾਰ ਦਿਨ ਦਾ ਸ਼ੈਡਿਊਲ ਜਾਰੀ ਕੀਤਾ ਹੈ। ਹਰ ਮੈਂਬਰ ਸ਼ੈਡਿਊਲ ਦੇ ਪਹਿਲੇ ਦਿਨ ਆਪਣੀ ਮਰਚ ਸਟਾਈਲ ਤਸਵੀਰ ਸਾਂਝੀ ਕਰੇਗਾ। ਇਸ ਆਰਟਿਸਟ ਮੇਡ ਕੁਲੈਕਸ਼ਨ 'ਚ ਹਰ ਮੈਂਬਰ ਆਪਣਾ ਮਰਚ ਸ਼ੋਅ ਕਰੇਗਾ ਤੇ ਨਾਲ ਹੀ ਇਸ ਦੇ ਲੋਗੋ ਨੂੰ ਬਣਾਉਣ ਦਾ ਪ੍ਰਿਵਿਊ ਵੀ ਸ਼ਾਮਲ ਹੋਵੇਗਾ। ਅਖੀਰ 'ਚ ਬੀ. ਟੀ. ਐੱਸ. ਦੇ ਮੈਂਬਰ ਮਰਚ ਨੂੰ ਜਾਰੀ ਕਰਨਗੇ। BTS ਮੈਂਬਰ ਜਿਨ, ਆਰ. ਐੱਮ, ਵੀ, ਸੁਗਾ, ਜਿਮਿਨ, ਜੇ ਹੌਪ ਤੇ ਜੰਗਕੁਕ ਇਸ ਆਰਡਰ 'ਚ ਆਪਣਾ-ਆਪਣਾ ਮਰਚ ਰਿਲੀਜ਼ ਕਰਨਗੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਅਕਸ਼ੇ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ’ਤੇ ਵਿਰੋਧ ਪ੍ਰਦਰਸ਼ਨ, ਗੁਰਜਰ ਸਮਾਜ ਨੇ ਦਿੱਤੀ ਇਹ ਚਿਤਾਵਨੀ
NEXT STORY