ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਹੀਰੋਇਨਾਂ 'ਚੋਂ ਇਕ, ਦੀਪਿਕਾ ਪਾਦੂਕੋਣ ਨੂੰ ਸ਼ਨੀਵਾਰ ਰਾਤ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਅਦਾਕਾਰਾ ਨੇ ਬੈਗੀ ਲਾਈਟ ਬਲੂ ਸ਼ਰਟ ਅਤੇ ਮੈਚਿੰਗ ਟਰਾਊਜ਼ਰ ਪਾਇਆ ਹੋਇਆ ਸੀ, ਜਿਸ ਨਾਲ ਉਨ੍ਹਾਂ ਨੇ ਬੇਬੀ ਬੰਪ ਲੁਕਾਇਆ ਹੋਇਆ ਸੀ।
ਦੀਪਿਕਾ ਨੇ ਆਪਣੀ ਲੁੱਕ ਨੂੰ ਸਨਗਲਾਸਿਸ ਅਤੇ ਬੰਨ੍ਹੇ ਹੋਏ ਵਾਲਾਂ ਨਾਲ ਸਵਾਰਿਆ ਹੋਇਆ ਸੀ। ਉਹ ਆਪਣੀ ਬਲੈਕ ਲਗਜ਼ਰੀ ਕਾਰ 'ਚੋਂ ਬਾਹਰ ਨਿਕਲੀ ਅਤੇ ਸਕਿਓਰਟੀ ਚੈੱਕ-ਇਨ ਲਈ ਜਲਦੀ ਅੰਦਰ ਚਲੀ ਗਈ। ਕਾਰ ਦੇ ਅੰਦਰ ਉਨ੍ਹਾਂ ਦੇ ਪਤੀ ਅਤੇ ਅਭਿਨੇਤਾ ਰਣਵੀਰ ਸਿੰਘ ਵੀ ਮੌਜੂਦ ਸਨ। ਦੋਵਾਂ ਨੂੰ ਬਾਲੀਵੁੱਡ ਦੀਆਂ ਸਭ ਤੋਂ ਦਿੱਗਜ ਕਪਲਜ਼ 'ਚ ਗਿਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ 'ਚ ਗੁਆਈ ਜਾਨ
ਆਪਣੀ ਦੂਜੀ ਪ੍ਰੈਗਨੈਂਸੀ ਦੇ ਬਾਵਜੂਦ ਦੀਪਿਕਾ ਆਪਣੇ ਕੰਮ 'ਚ ਕਾਫ਼ੀ ਬਿਜ਼ੀ ਹੈ। ਉਹ ਡਾਇਰੈਕਟਰ ਸਿਧਾਰਥ ਆਨੰਦ ਦੀ ਆਉਣ ਵਾਲੀ ਫਿਲਮ 'ਕਿੰਗ' (King) ਦੀ ਸ਼ੂਟਿੰਗ ਕਰ ਰਹੀ ਹੈ, ਜਿਸ 'ਚ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਧੀ ਸੁਹਾਨਾ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ। ਮਈ ਮਹੀਨੇ 'ਚ ਦੀਪਿਕਾ ਅਤੇ ਸ਼ਾਹਰੁਖ ਨੂੰ ਦੱਖਣੀ ਅਫਰੀਕਾ ਦੇ ਕੇਪ ਟਾਊਨ 'ਚ ਫਿਲਮ ਦੇ ਇੱਕ ਗਾਣੇ ਦੀ ਸ਼ੂਟਿੰਗ ਕਰਦੇ ਦੇਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਸਿੰਘ ਨੇ ਅਪ੍ਰੈਲ 2026 'ਚ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਆਪਣੇ ਦੂਜੇ ਬੱਚੇ ਦੀ ਆਮਦ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ। ਦੋਵਾਂ ਦੀ ਪਹਿਲੀ ਧੀ ਦੁਆ ਦਾ ਜਨਮ 8 ਸਤੰਬਰ 2024 ਨੂੰ ਹੋਇਆ ਸੀ। ਆਪਣੇ ਦੂਜੇ ਬੱਚੇ ਦੇ ਜਨਮ ਨੂੰ ਲੈ ਕੇ ਕਾਫ਼ੀ ਐਕਸਾਈਟਿਡ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਤੁਹਾਡੇ ਤੋਂ ਇਹ ਉਮੀਦ ਨਹੀਂ..!', ਪਤਨੀ ਵੱਲੋਂ ਗਾਲ੍ਹਾਂ ਕੱਢੇ ਜਾਣ 'ਤੇ ਗੋਵਿੰਦਾ ਨੇ ਦਿੱਤਾ ਵੱਡਾ ਬਿਆਨ
NEXT STORY