ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦੀ ਚਰਚਾ ਕੌਮਾਂਤਰੀ ਪੱਧਰ ’ਤੇ ਛੇੜਨ ਵਾਲੀ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਲਗਾਤਾਰ ਪੰਜਾਬੀ ਫ਼ਿਲਮਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ। ਨਵਾਂ ਇਤਿਹਾਸ ਰਚ ਚੁੱਕੀ ਇਹ ਫ਼ਿਲਮ ਬੰਪਰ ਕੁਲੈਸ਼ਕਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਸਿਰਫ਼ 8 ਦਿਨਾਂ ਵਿਚ 64 ਕਰੋੜ ਤੋਂ ਵੱਧ ਦੀ ਕੁਲੈਕਸ਼ਨ ਦਾ ਅੰਕੜਾ ਪਾਰ ਕਰ ਚੁੱਕੀ ਇਹ ਫ਼ਿਲਮ ਜਲਦੀ ਹੀ 100 ਕਰੋੜ ਕਲੱਬ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣਨ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)
ਪੰਜਾਬੀ ਫਿਲਮਾਂ ਲਈ ਕਈ ਨਵੇਂ ਰਾਹ ਖੋਲ੍ਹਣ ਵਾਲੀ ਇਹ ਫ਼ਿਲਮ 32 ਦੇ ਕਰੀਬ ਮੁਲਕਾਂ ਵਿਚ 2 ਹਜ਼ਾਰ ਤੋਂ ਵੱਧ ਸਕਰੀਨਾਂ ’ਤੇ ਚੱਲ ਰਹੀ ਹੈ। ਬਾਕੀ ਮੁਲਕਾਂ ਨੇ ਨਾਲ-ਨਾਲ ਇਸ ਨੂੰ ਗੁਆਂਢੀ ਮੁਲਕ ਪਾਕਿਸਤਾਨ ਵਿਚ ਵੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਗਿੱਪੀ ਗਰੇਵਾਲ ਦੇ ਨਿੱਜੀ ਬੈਨਰ ‘ਹੰਬਲ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਰਿਲੀਜ਼ ਹੋਈ ਇਸ ਫ਼ਿਲਮ ਨੇ ਜਿੱਥੇ ਵੱਡੀ ਸਫਲਤਾ ਹਾਸਲ ਕੀਤੀ ਹੈ ਉਥੇ ਹੀ ਹੋਰ ਪੰਜਾਬੀ ਫਿਲਮਾਂ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਇਸ ਫਿਲਮ ਦੀ ਤੁਲਨਾ ਪਾਕਿਸਤਾਨੀ ਫਿਲਮ ‘ਮੌਲਾ ਜੱਟ’ ਨਾਲ ਵੀ ਕੀਤੀ ਜਾ ਰਹੀ ਹੈ। ਭਾਰਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜੋ ਕੁਲੈਕਸ਼ਨ ਦੇ ਮਾਮਲੇ ਵਿਚ ਮੌਲਾ ਜੱਟ ਨੂੰ ਟੱਕਰ ਦੇ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਣੇ ਪਾਰਟੀ 'ਚ ਪਹੁੰਚੇ ਗਿੱਪੀ ਗਰੇਵਾਲ, ਵੇਖੋ ਤਸਵੀਰਾਂ
ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਨਾਸਿਰ ਚਿਨਿਓਟੀ ਤੇ ਸ਼ਿੰਦਾ ਗਰੇਵਾਲ ਸਮੇਤ ਦਰਜਨਾਂ ਨਾਮੀਂ ਕਲਾਕਾਰਾਂ ਦੀ ਅਹਿਮ ਭੂਮਿਕਾ ਵਾਲੀ ਇਸ ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਵੈਭਵ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਦੀ ਲਿਖੀ ਇਸ ਫ਼ਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਸਨ। ਹਰ ਦਰਸ਼ਕ ਵਰਗ ਦੀ ਕਸਵੱਟੀ ’ਤੇ ਖਰਾ ਉਤਰ ਰਹੀ ਇਹ ਫ਼ਿਲਮ ਸਮੂਹ ਪੰਜਾਬੀ ਇੰਡਸਟਰੀ ਦੇ ਮਾਣ ਵਿਚ ਵਾਧਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਤੇ ਡਿਵਾਈਨ ਦੀ ਕੋਲੈਬੋਰੇਸ਼ਨ ਨੇ ਯੂਟਿਊਬ 'ਤੇ ਮਚਾਇਆ ਤਹਿਲਕਾ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰਨ ਜੌਹਰ ਨੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਰਾਹੀਂ ਸੰਗੀਤਕਾਰਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY