ਚੇਨਈ (ਏਜੰਸੀ)- ਅਦਾਕਾਰ ਕੈਵਿਨ ਦੀ ਅਗਲੀ ਰੋਮਾਂਟਿਕ ਐਂਟਰਟੇਨਰ ਫ਼ਿਲਮ ‘Kiss’ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਨੇ ਯੂ/ਏ ਸਰਟੀਫਿਕੇਟ ਨਾਲ ਰਿਲੀਜ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਫ਼ਿਲਮ ਨੂੰ ਕੋਰੀਓਗ੍ਰਾਫਰ ਤੋਂ ਡਾਇਰੈਕਟਰ ਬਣੇ ਸਤੀਸ਼ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ 19 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫ਼ਿਲਮ ਦੇ ਨਿਰਮਾਤਾ ਰਾਹੁਲ (ਰੋਮਿਓ ਪਿਕਚਰਜ਼) ਨੇ ਆਪਣੇ ਐਕਸ ਅਕਾਉਂਟ ਰਾਹੀਂ ਦਿੱਤੀ।
ਇਸ ਫ਼ਿਲਮ ਦੀ ਰਿਲੀਜ਼ ਪਹਿਲਾਂ ਮਾਰਚ 2024 ਲਈ ਤੈਅ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਜੁਲਾਈ ਤੱਕ ਟਾਲ ਦਿੱਤਾ ਗਿਆ ਸੀ। ਹੁਣ ਨਿਰਮਾਤਾਵਾਂ ਨੇ 19 ਸਤੰਬਰ ਨੂੰ ਅਧਿਕਾਰਕ ਰਿਲੀਜ਼ ਦੀ ਘੋਸ਼ਣਾ ਕਰ ਦਿੱਤੀ ਹੈ। ਫ਼ਿਲਮ ਦੀ ਮਹਿਲਾ ਮੁੱਖ ਭੂਮਿਕਾ ਪ੍ਰੀਤੀ ਅਸਰਾਨੀ ਨੇ ਨਿਭਾਈ ਹੈ, ਜੋ ਕਿ ਫ਼ਿਲਮ ਆਯੋਧਿਆ ਵਿੱਚ ਆਪਣੀ ਅਦਾਕਾਰੀ ਲਈ ਕਾਫ਼ੀ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੀ ਹੈ।
ਫ਼ਿਲਮ ਵਿੱਚ ਸੰਗੀਤ ਇੰਡੀਪੈਂਡੈਂਟ ਸੰਗੀਤਕਾਰ ਜੈਨ ਮਾਰਟਿਨ ਨੇ ਦਿੱਤਾ ਹੈ। ਫਿਲਮ ਵਿਚ ਸਟੰਟ ਪੀਟਰ ਹੇਨ ਅਤੇ ਸਿਨੇਮਾਟੋਗ੍ਰਾਫੀ ਹਰੀਸ਼ ਨੇ ਕੀਤੀ ਹੈ। ਕਲਾ ਨਿਰਦੇਸ਼ਨ ਮੋਹਨ ਮਹਿੰਦਰਨ ਨੇ ਕੀਤਾ ਹੈ ਅਤੇ ਪ੍ਰਣਵ ਨੇ ਸੰਪਾਦਨ ਦੀ ਜ਼ਿੰਮੇਵਾਰੀ ਨਿਭਾਈ ਹੈ।
ਟੀਜ਼ਰ ਵਿੱਚ ਕੈਵਿਨ ਨੂੰ ਇੱਕ ਹਿੰਸਕ ਸੁਭਾਵ ਵਾਲੇ ਕਿਰਦਾਰ ਵਜੋਂ ਦਰਸਾਇਆ ਗਿਆ ਹੈ, ਜੋ ਪਿਆਰ ਅਤੇ ਰੋਮਾਂਸ ਨਾਲ ਨਫ਼ਰਤ ਕਰਦਾ ਹੈ। ਇੱਥੋਂ ਤੱਕ ਕਿ ਉਹ ਵੈਲੇਨਟਾਈਨਜ਼ ਡੇ ਦੇ ਵਿਰੋਧ ਵਿੱਚ ਆਪਣੀ ਦੁਕਾਨ ਬੰਦ ਕਰ ਦਿੰਦਾ ਹੈ। ਟੀਜ਼ਰ ਦੇ ਅੰਤ ਵਿੱਚ ਪ੍ਰੀਤੀ ਅਸਰਾਨੀ ਦਾ ਕਿਰਦਾਰ ਕੈਵਿਨ ਵਿੱਚ ਰੋਮਾਂਟਿਕ ਦਿਲਚਸਪੀ ਲੈਂਦਾ ਹੈ ਅਤੇ ਉਸ ਤੋਂ ਉਸਦੇ ਪਹਿਲੇ "ਕਿਸ" ਬਾਰੇ ਪੁੱਛਦਾ ਹੈ।
ZEE5 ਦੀ ਲੜੀ 'ਜਨਾਵਰ- ਦ ਬੀਸਟ ਵਿਦਿਨ' ਦਾ ਟ੍ਰੇਲਰ ਰਿਲੀਜ਼
NEXT STORY