ਨਵੀਂ ਦਿੱਲੀ: ਅਦਾਕਾਰ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫ਼ਿਲਮ ‘ਥੈਂਕ ਗੌਡ’ ਨੂੰ ਲੈ ਕੇ ਸੁਰਖੀਆਂ ’ਚ ਹਨ। ਫ਼ਿਲਮ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਜਿੱਥੇ ਇਕ ਪਾਸੇ ਲੋਕਾਂ ਨੂੰ ਫ਼ਿਲਮ ਦਾ ਟ੍ਰੇਲਰ ਕਾਫ਼ੀ ਪੰਸਦ ਆਇਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਫ਼ਿਲਮ ਯੂਜ਼ਰਜ਼ ਦੇ ਨਿਸ਼ਾਨੇ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਏਸ਼ੀਆ ਦੀ ਟੌਪ 2 ਗਲੈਮਰਸ ਵੂਮੈਨ ਰਹਿ ਚੁੱਕੀ ਹੈ ਨਿਆ ਸ਼ਰਮਾ, ਜਨਮਦਿਨ ’ਤੇ ਜਾਣੋ ਹੋਰ ਵੀ ਖ਼ਾਸ ਗੱਲਾਂ
ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ‘ਥੈਂਕ ਗੌਡ’ ’ਚ ਅਜੇ ਦੇਵਗਨ ਨੇ ਚਿਤਰਗੁਪਤ ਦਾ ਕਿਰਦਾਰ ਨਿਭਾਇਆ ਹੈ, ਜੋ ਪਾਪ ਅਤੇ ਨੇਕੀ ਦਾ ਹਿਸਾਬ ਲਗਾਉਂਦੇ ਹਨ। ਯੂਜ਼ਰਜ਼ ਨੂੰ ਅਜੇ ਦੇਵਗਨ ਦਾ ਇਹ ਕਿਰਦਾਰ ਪਸੰਦ ਨਹੀਂ ਆਇਆ। ਇਸ ਕਾਰਨ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਟਵੀਟ ’ਤੇ ਵਿਵਾਦਾਂ ’ਚ ਘਿਰ ਗਿਆ ਹੈ। ਦਰਅਸਲ ਅਜੇ ਅਤੇ ਸਿਧਾਰਥ ਸਮੇਤ ਨਿਰਦੇਸ਼ਕਾਂ ’ਤੇ ਭਗਵਾਨ ਦਾ ਅਪਮਾਨ ਕਰਨ ਦਾ ਦੋਸ਼ ਹੈ।
ਹੁਣ ਇਸ ਫ਼ਿਲਮ ਨਾਲ ਜੁੜੀ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੁਵੈਤ ’ਚ ‘ਥੈਂਕ ਗੌਡ’ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਖ਼ਬਰਾਂ ਮੁਤਾਬਕ ਕੁਵੈਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਥੈਂਕ ਗੌਡ' ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਮੇਕਰਸ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਲੀ ਅਸਗਰ ਦਾ ਖੁਲਾਸਾ, ਕਿਹਾ- ‘ਪਿਛਲੇ 5 ਸਾਲਾਂ ਤੋਂ ਕਪਿਲ ਨੂੰ ਨਹੀਂ ਮਿਲਿਆ’
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਕਰਨਾਟਕ ’ਚ ਵੀ ਫ਼ਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਹਿੰਦੂ ਜਨਜਾਗ੍ਰਿਤੀ ਸਮਿਤੀ ਨੇ ਕਰਨਾਟਕ ’ਚ ਵੀ ਫ਼ਿਲਮ ‘ਥੈਂਕ ਗੌਡ’ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ, ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਤੋਂ ਇਲਾਵਾ ‘ਥੈਂਕ ਗੌਡ’ ’ਚ ਨੋਰਾ ਫਤੇਹੀ ਵੀ ਨਜ਼ਰ ਆਵੇਗੀ ਹੈ। ਇਹ ਫ਼ਿਲਮ 24 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਜੂਹੀ ਨਾਲ ਸ਼ੁਰੂਆਤੀ ਦਿਨਾਂ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ : ਆਇਸ਼ਾ
NEXT STORY