ਮੁੰਬਈ (ਬਿਊਰੋ) - ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਕਾਫੀ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਸੀ, ਜਿਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਡੇਟ ਵੀ ਟਾਲ ਦਿੱਤੀ ਗਈ ਸੀ। 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਖ਼ਿਲਾਫ਼ ਸੈਂਸਰ ਬੋਰਡ ਪਹਿਲਾਂ ਹੀ ਕਾਰਵਾਈ ਕਰ ਚੁੱਕਾ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਫ਼ਿਲਮ ਨੂੰ 3 ਕੱਟਾਂ ਅਤੇ ਕੁੱਲ 10 ਬਦਲਾਅ ਨਾਲ 'UA' ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ।
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫ਼ਿਲਮ 'ਐਮਰਜੈਂਸੀ' ਦੇ ਨਿਰਮਾਤਾਵਾਂ ਤੋਂ ਵਿਵਾਦਿਤ ਇਤਿਹਾਸਕ ਬਿਆਨਾਂ ਦੇ ਸਰੋਤ ਦੀ ਮੰਗ ਕੀਤੀ ਹੈ। ਇਸ 'ਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਅਤੇ ਵਿੰਸਟਨ ਚਰਚਿਲ ਦੀ ਟਿੱਪਣੀ ਸ਼ਾਮਲ ਹੈ ਕਿ ਭਾਰਤੀ ‘ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਦੇ ਹਨ’। ਨਿਰਮਾਤਾਵਾਂ ਨੂੰ ਇਨ੍ਹਾਂ ਦੋਵਾਂ ਵਿਵਾਦਿਤ ਬਿਆਨਾਂ ਦਾ ਸਰੋਤ ਪ੍ਰਦਾਨ ਕਰਨਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
8 ਜੁਲਾਈ ਨੂੰ ਨਿਰਮਾਤਾਵਾਂ ਨੇ ਫ਼ਿਲਮ ਨੂੰ ਬੋਰਡ ਕੋਲ ਪਾਸ ਕਰਨ ਲਈ ਸੌਂਪਿਆ ਸੀ ਅਤੇ 8 ਅਗਸਤ ਨੂੰ ਫ਼ਿਲਮ 'ਚ 3 ਕੱਟਾਂ ਸਮੇਤ 10 ਬਦਲਾਅ ਕਰਨ ਲਈ ਸੁਝਾਅ ਭੇਜੇ ਗਏ ਸਨ। CBFC ਨੇ ਮਣੀਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੂੰ ਇੱਕ ਪੱਤਰ ਲਿਖਿਆ ਸੀ ਅਤੇ ‘UA’ ਸਰਟੀਫਿਕੇਟ ਲਈ ਲੋੜੀਂਦੇ 10 ‘ਕਟਾਂ/ਸੰਮਿਲਨ/ਸੋਧਾਂ’ ਦੀ ਸੂਚੀ ਭੇਜੀ ਸੀ।
1 ਸੀਨ ਨੂੰ ਡਿਲੀਟ ਕਰਨਾ ਹੋਵੇਗਾ
ਬੋਰਡ ਨੇ ਸੁਝਾਅ ਦਿੱਤਾ ਕਿ ਨਿਰਮਾਤਾ ਫ਼ਿਲਮ ਦੇ ਦ੍ਰਿਸ਼ਾਂ ਨੂੰ ਹਟਾ ਦੇਣ ਜਾਂ ਬਦਲ ਦੇਣ, ਜਿਸ 'ਚ ਪਾਕਿਸਤਾਨੀ ਸੈਨਿਕ ਬੰਗਲਾਦੇਸ਼ੀ ਸ਼ਰਨਾਰਥੀਆਂ 'ਤੇ ਹਮਲਾ ਕਰਦੇ ਹਨ, ਖਾਸ ਤੌਰ ‘ਤੇ ਉਹ ਦ੍ਰਿਸ਼ ਜਿੱਥੇ ਇੱਕ ਸਿਪਾਹੀ ਇੱਕ ਨਵਜੰਮੇ ਬੱਚੇ ਅਤੇ ਤਿੰਨ ਔਰਤਾਂ ਨੂੰ ਵੱਡ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ
ਮੇਕਰਸ 1 ਕੱਟ ਲਈ ਸਹਿਮਤ ਨਹੀਂ ਹੋਏ
CBFC ਦੇ 8 ਅਗਸਤ ਦੇ ਪੱਤਰ ਤੋਂ ਬਾਅਦ, ਸੂਤਰਾਂ ਨੇ ਕਿਹਾ ਕਿ ਫ਼ਿਲਮ ਨਿਰਮਾਤਾਵਾਂ ਨੇ 14 ਅਗਸਤ ਨੂੰ ਜਵਾਬ ਦਿੱਤਾ ਅਤੇ ਉਸੇ ਦਿਨ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ। ਸੂਤਰਾਂ ਮੁਤਾਬਕ ਫ਼ਿਲਮ ਨਿਰਮਾਤਾਵਾਂ ਨੇ ਇਕ ਨੂੰ ਛੱਡ ਕੇ ਸਾਰੇ ਕਟੌਤੀਆਂ ਅਤੇ ਬਦਲਾਅ ਲਈ ਸਹਿਮਤੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਦੀ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਫੋਨ 'ਤੇ ਲਾਈ ਪਾਬੰਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫੇਮਸ ਹੋਣ ਲਈ ਮੁੰਡੇ ਨੇ ਅਰਥੀ ਕੋਲ ਬੈਠ ਕੀਤੀ ਇਹ ਹਰਕਤ, ਪਲਾਂ 'ਚ ਵੀਡੀਓ ਹੋ ਗਈ ਵਾਇਰਲ
NEXT STORY