ਮੁੰਬਈ (ਬਿਊਰੋ): ਬਿੱਗ ਬੌਸ ਫੇਮ ਨਿਮਰੀਤ ਕੌਰ ਆਹਲੂਵਾਲੀਆ ਦੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਤੋਂ ਬਾਅਦ ਨਿਮਰਤ ਦੇ ਬਦਲੇ ਹੋਏ ਲੁੱਕ ਨੂੰ ਦੇਖ ਫੈਨਜ਼ ਹੈਰਾਨ ਹੋ ਰਹੇ ਹਨ। ਉਹ ਕਾਫ਼ੀ ਫਿੱਟ ਅਤੇ ਹੌਟ ਲੱਗ ਰਹੀ ਹੈ। ਨਿਮਰਤ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਕਾਫੀ ਕਮੈਂਟ ਕਰਕੇ ਅਦਾਕਾਰਾ ਦੀ ਤਾਰੀਫ਼ ਕਰ ਰਹੇ ਹਨ।

ਫਿਲਹਾਲ ਨਿਮਰਤ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 14' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਐਲ.ਐਸ.ਡੀ 2 (ਲਵ ਸੈਕਸ ਚੀਟ 2) ਲਈ ਸੁਰਖੀਆਂ ਵਿੱਚ ਸੀ। ਨਿਮਰਤ ਨੇ ਬੋਲਡ ਸੀਨਜ਼ ਕਾਰਨ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਦੱਸ ਦਈਏ ਕਿ ਉਹ ਪਹਿਲਾਂ ਹੀ ਪ੍ਰਸ਼ੰਸਕਾਂ ਵਿੱਚ 'ਛੋਟੀ ਸਰਦਾਰਨੀ' ਦੇ ਨਾਮ ਨਾਲ ਮਸ਼ਹੂਰ ਹੋ ਗਈ ਸੀ, ਪਰ ਸਲਮਾਨ ਦੇ ਸ਼ੋਅ ਨੇ ਉਸ ਦੀ ਪ੍ਰਸਿੱਧੀ ਵਧਾ ਦਿੱਤੀ।

ਹੁਣ ਨਿਮਰਤ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਆਪਣੀ ਤਾਕਤ ਦਿਖਾਉਂਦੀ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਦੇ ਸਟੰਟ ਆਧਾਰਿਤ ਸ਼ੋਅ 'ਖਤਰੋਂ ਕੇ ਖਿਲਾੜੀ 14' ਲਈ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆਏ ਹਨ।

ਇਸ ਵਾਰ ਸੁਮੋਨਾ ਚੱਕਰਵਰਤੀ, ਕ੍ਰਿਸ਼ਨਾ ਸ਼ਰਾਫ, ਸ਼ਾਲਿਨ ਭਨੋਟ, ਅਭਿਸ਼ੇਕ ਕੁਮਾਰ ਵਰਗੇ ਕਈ ਮੁਕਾਬਲੇਬਾਜ਼ ਹੋਣਗੇ। 'ਛੋਟੀ ਸਰਦਾਰਨੀ' ਨਿਮਰਤ ਕੌਰ ਆਹਲੂਵਾਲੀਆ ਇਨ੍ਹਾਂ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰੇਗੀ।

ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ! ਨਹੀਂ ਬਣ ਰਹੀ ਇਹ ਪੰਜਾਬੀ ਫ਼ਿਲਮ, ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
NEXT STORY