ਮੁੰਬਈ : ਮਸ਼ਹੂਰ ਸ਼ਾਸਤਰੀ ਨ੍ਰਤਕੀ, ਨ੍ਰਿਤ ਨਿਰਦੇਸ਼ਕ ਅਤੇ ਟ੍ਰੇਨਰ ਮ੍ਰਿਣਾਲਿਨੀ ਸਾਰਾਭਾਈ ਦਾ ਅੱਜ ਅਹਿਮਦਾਬਾਦ ਵਿਖੇ ਦਿਹਾਂਤ ਹੋਣ ਦੀ ਦੁਖਦਾਈ ਜਾਣਕਾਰੀ ਮਿਲੀ ਹੈ। ਉਹ 97 ਸਾਲ ਦੀ ਸੀ। ਕੱਲ ਸਵੇਰੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਮ੍ਰਿਣਾਲਿਨੀ ਸਾਰਾਭਾਈ ਦੀ ਬੇਟੀ ਮੱਲਿਕਾ ਸਾਰਾਭਾਈ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ''ਮੇਰੀ ਮਾਂ ਮ੍ਰਿਣਾਲਿਨੀ ਸਾਰਾਭਾਈ ਬਸ ਉਨ੍ਹਾਂ ਨੇ ਅਨੰਤ ਨ੍ਰਿਤ ਛੱਡ ਦਿੱਤਾ ਹੈ।''
ਦੱਸ ਦੇਈਏ ਕਿ ਮ੍ਰਿਣਾਲਿਨੀ ਸਾਰਾਭਾਈ ਅਤੇ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੀ ਬੇਟੀ ਮੱਲਿਕਾ ਨੇ ਕਮਰਸ਼ੀਅਲ ਸਿਨੇਮਾ ਨਾਲ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਕੀਤੀ ਸੀ।
ਮ੍ਰਿਣਾਲਿਨੀ ਦੇ ਬੇਟੇ ਕਾਰਤੀਕੇਯ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੈ। ਜ਼ਿਕਰਯੋਗ ਹੈ ਕਿ ਮ੍ਰਿਣਾਲਿਨੀ ਸਾਰਾਭਾਈ ਨੂੰ ਅੰਮਾ ਦੇ ਤੌਰ 'ਤੇ ਜਾਣਿਆ ਜਾਂਦਾ ਸੀ।
Wardrobe Malfunction : ਇਨ੍ਹਾਂ ਅਭਿਨੇਤਰੀਆਂ ਦੇ ਆਪਣੇ ਹੀ ਕੱਪੜਿਆਂ ਨੇ ਦਿੱਤਾ ਧੋਖਾ
NEXT STORY