ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹੁਣ ਫਿਲਮੀ ਪਰਦੇ 'ਤੇ ਗੰਭੀਰ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ 'ਜ਼ਵਿਗਾਟੋ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਉਹ ਡਿਲੀਵਰੀ ਬੁਆਏ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ 'ਜਵਿਗਾਟੋ' 'ਚ ਕਪਿਲ ਸ਼ਰਮਾ ਦੋ ਬੱਚਿਆਂ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਆਪਣੇ ਕੰਮ ਅਤੇ ਪਰਿਵਾਰ ਪ੍ਰਤੀ ਪੂਰੀ ਤਰ੍ਹਾਂ ਜ਼ਿੰਮੇਵਾਰ ਨਜ਼ਰ ਆ ਰਿਹਾ ਹੈ। ਫ਼ਿਲਮ 'ਚ ਕਪਿਲ ਸ਼ਰਮਾ ਦਾ ਕਿਰਦਾਰ ਬੇਹੱਦ ਗੰਭੀਰ ਹੋਵੇਗਾ। ਕਾਮੇਡੀ ਕਿੰਗ ਦਾ ਅਜਿਹਾ ਅੰਦਾਜ਼ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ। ਫ਼ਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।
ਦੱਸ ਦੇਈਏ ਕਿ ਇਹ ਫ਼ਿਲਮ ਇਕ ਆਮ ਆਦਮੀ ਦੀ ਕਹਾਣੀ 'ਤੇ ਆਧਾਰਿਤ ਹੈ, ਜੋ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿਨ ਭਰ ਮਜ਼ਦੂਰਾਂ ਵਾਂਗ ਕੰਮ ਕਰਦਾ ਹੈ। ਆਪਣੇ ਕੰਮ 'ਚ 100 ਫੀਸਦੀ ਦੇਣ ਦੇ ਬਾਵਜੂਦ ਉਹ ਨਿਰਾਸ਼ਾ ਹੀ ਮਹਿਸੂਸ ਕਰਦਾ ਹੈ। ਬੱਚੇ ਆਪਣੇ ਪਿਤਾ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਘਰ ਦੇ ਖਰਚੇ ਪੂਰੇ ਨਹੀਂ ਹੋ ਰਹੇ ਹਨ। ਪਤਨੀ ਆਪਣੇ ਪਤੀ ਦੀ ਮਦਦ ਲਈ ਘਰ ਤੋਂ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਕਹਾਣੀ 'ਚ ਜ਼ਬਰਦਸਤ ਮੋੜ ਸ਼ੁਰੂ ਹੋ ਜਾਂਦਾ ਹੈ। ਸ਼ਹਾਨਾ ਗੋਸਵਾਮੀ ਫ਼ਿਲਮ 'ਚ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਇਸ ਤੋਂ ਪਹਿਲਾਂ ਵੀ ਫਿਲਮੀ ਪਰਦੇ 'ਤੇ ਨਜ਼ਰ ਆ ਚੁੱਕੇ ਹਨ। 'ਏ ਬੀ ਸੀ ਡੀ 2', 'ਕਿਸ ਕਿਸ ਕੋ ਪਿਆਰ ਕਰੂੰ', 'ਫਿਰੰਗੀ' ਅਤੇ 'ਇਟਸ ਮਾਈ ਲਾਈਫ' ਕਾਮੇਡੀ ਕਿੰਗ ਦੀਆਂ ਕੁਝ ਫ਼ਿਲਮਾਂ ਰਹੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਕਿਰਦਾਰ ਨੂੰ ਖੂਬ ਸਲਾਹਿਆ ਗਿਆ ਸੀ। ਇਨ੍ਹੀਂ ਦਿਨੀਂ ਕਾਮੇਡੀਅਨ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਿਹਾ ਹੈ। 'ਜ਼ਵਿਗਾਟੋ' ਤੋਂ ਇਲਾਵਾ ਪ੍ਰਸ਼ੰਸਕ ਵੀ ਉਨ੍ਹਾਂ ਦੀ ਫ਼ਿਲਮ 'ਮੈਗਾ ਬਲਾਕਬਸਟਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ 'ਚ ਦੀਪਿਕਾ ਪਾਦੁਕੋਣ, ਰਸ਼ਮਿਕਾ ਮੰਡਨਾ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਢਿੱਡੀਂ ਪੀੜਾਂ ਪਾਉਂਦਾ ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY