ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਆਪਣੇ ਨਵੇਂ ਇਸ਼ਤਿਹਾਰ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਸਨ। ਇਹ ਇਸ਼ਤਿਹਾਰ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦਾ ਸੀ। ਰਿਤਿਕ ਇਸ ਇਸ਼ਤਿਹਾਰ ’ਚ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਸਨ, ਜਿਸ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਰਿਤਿਕ ਦੀ ਨਵੀਂ ਐਡ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਸੀ।
ਇਹ ਵੀ ਪੜ੍ਹੋ : ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਕਿਹਾ- ਰਿਤਿਕ ਰੋਸ਼ਨ ਦੇ ਇਤਰਾਜ਼ਯੋਗ ਇਸ਼ਤਿਹਾਰ ਨੂੰ ਵਾਪਸ ਲਵੇ ਜ਼ੋਮੈਟੋ
ਮੰਦਰ ਦੇ ਪੁਜਾਰੀਆਂ ਮਹੇਸ਼ ਅਤੇ ਆਸ਼ੀਸ਼ ਨੇ ਕਿਹਾ ਕਿ ਜ਼ੋਮੈਟੋ ਨੂੰ ਤੁਰੰਤ ਇਸ਼ਤਿਹਾਰ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਸ਼ਰਧਾਲੂਆਂ ਨੂੰ ਥਾਲੀ ’ਚ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਅਤੇ ਇਸ਼ਤਿਹਾਰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਮੰਦਰ ਪ੍ਰਸਾਦ ਦੇ ਤੌਰ ’ਤੇ ਮੁਫ਼ਤ ਭੋਜਨ ਦੀ ਥਾਲੀ ਪ੍ਰਦਾਨ ਕਰਦਾ ਹੈ ਅਤੇ ਇਹ ਵੇਚਿਆ ਨਹੀਂ ਜਾਂਦਾ।
ਹਾਲ ਹੀ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਆਪਣੇ ਇਕ ਇਸ਼ਤਿਹਾਰ ਲਈ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ’ਤੇ ਸਪੱਸ਼ਟੀਕਰਨ ਵੀ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ‘ਇਸ਼ਤਿਹਾਰ ’ਚ ਮਹਾਕਾਲ ਰੈਸਟੋਰੈਂਟ ਦੀ ਪਲੇਟ ਦਾ ਜ਼ਿਕਰ ਕੀਤਾ ਗਿਆ ਹੈ ਨਾ ਕਿ ਸ਼੍ਰੀ ਮਹਾਕਾਲੇਸ਼ਵਰ ਮੰਦਰ ਦਾ।’
ਇਹ ਵੀ ਪੜ੍ਹੋ : ਤਿੰਨ ਮਹੀਨਿਆਂ ਬਾਅਦ ਘਰ ਪਹੁੰਚੇ ਅਨੁਪਮ ਖ਼ੇਰ, ਮਾਂ ਨੂੰ ਦਿੱਤਾ ਸਰਪ੍ਰਾਈਜ਼ (ਵੀਡੀਓ)
ਜ਼ੋਮੈਟੋ ਦੀ ਕੰਪਨੀ ਨੇ ਅੱਗੇ ਕਿਹਾ ਕਿ ‘ਅਸੀਂ ਉਜੈਨ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ। ਇਸ ਇਸ਼ਤਿਹਾਰ ਨੂੰ ਅਯੋਗ ਕਰ ਦਿੱਤਾ ਗਿਆ ਹੈ। ਸਾਡਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਅਸੀਂ ਇਸ ਲਈ ਮੁਆਫੀ ਮੰਗਦੇ ਹਾਂ।’
ਦੱਸ ਦੇਈਏ ਕਿ ਇਸ਼ਤਿਹਾਰ ’ਚ ਰਿਤਿਕ ਰੋਸ਼ਨ ਮਹਾਕਾਲ ਥਾਲੀ ਦਾ ਆਦੇਸ਼ ਦਿੰਦੇ ਹਨ, ਜਿਸ ਨੂੰ ਲੈ ਕੇ ਹਿੰਦੂ ਜਨਜਾਗ੍ਰਿਤੀ ਮੰਚ ਦੇ ਲੋਕਾਂ ਨੇ ਜ਼ੋਮੈਟੋ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਇਸ਼ਤਿਹਾਰ ’ਚ ਰਿਤਿਕ ਕਹਿੰਦੇ ਹਨ ਕਿ ‘ਉਸਨੂੰ ਉਜੈਨ ’ਚ ਇਕ ਥਾਲੀ (ਭੋਜਨ ਦੀ ਥਾਲੀ) ਬਾਰੇ ਪਤਾ ਲੱਗਿਆ ਤਾਂ ਉਸਨੇ ਮਹਾਕਾਲ ਤੋਂ ਆਰਡਰ ਕੀਤਾ ਹੈ।’ ਇਸ ਇਸ਼ਤਿਹਾਰ ’ਤੇ ਜ਼ੋਮੈਟੋ ਕੰਪਨੀ ਵਿਵਾਦਾਂ ’ਚ ਘਿਰ ਗਈ ਸੀ।
‘ਬੁਲਬੁਲ-ਏ-ਪਾਕਿਸਤਾਨ’ ਨਾਲ ਸਨਮਾਨਿਤ ਗਾਇਕਾ ਨਯਾਰਾ ਨੂਰ ਦਾ 71 ਸਾਲ ਦੀ ਉਮਰ ’ਚ ਦਿਹਾਂਤ
NEXT STORY