ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ-ਨਿਰਦੇਸ਼ਕ ਅਜੇ ਦੇਵਗਣ ਦੇ ਵਿਰੁੱਧ ਬੀਤੇ ਦਿਨ ਦਿੱਲੀ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਗਈ ਹੈ। ਇਸ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸ਼ਿਵਾਏ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਫੱਸ ਗਈ ਹੈ। ਦਿੱਲੀ ਦੇ ਤਿਲਕ ਮਾਰਗ ਥਾਣੇ 'ਚ 'ਸ਼ਿਵਾਏ' ਦੇ ਪੋਸਟਰ ਨੂੰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤ ਕਰਨ ਵਾਲੇ ਵਕੀਲ ਮਨਮੋਹਨ ਸ਼ਰਮਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਫਿਲਮ 'ਸ਼ਿਵਾਏ' ਦੇ ਪੋਸਟਰ 'ਚ ਭਗਵਾਨ ਸ਼ਿਵ ਦੇ ਉਪਰ ਅਜੇ ਦੇਵਗਣ ਨੂੰ ਬੂਟ ਪਾਏ ਹੋਏ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੇ ਪੋਸਟਰ ਤੋਂ ਹਿੰਦੂਆਂ ਦੀ ਸ਼ਰਦਾ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਕਿ ਇਸ ਪੋਸਟਰ 'ਚ ਭਗਵਾਨ ਸ਼ਿਵ 'ਤੇ ਬਰਫ ਦੀ ਕੁਹਾੜੀ ਨਾਲ ਵਾਰ ਕਰਦੇ ਹੋਏ ਦਿਖਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ 'ਤੇ ਮੁਕੱਦਮਾ ਦਰਜ ਨਹੀਂ ਹੋਇਆ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ।
ਭਾਰਤ ਆਉਣ 'ਤੇ ਜਾਣੋ ਪ੍ਰਿਯੰਕਾ ਚੋਪੜਾ ਕਿਵੇਂ ਕਮਾਵੇਗੀ 40 ਦਿਨਾਂ 'ਚ 100 ਕਰੋੜ!
NEXT STORY