ਜਲੰਧਰ (ਸੁਮਿਤ) : ਮਸ਼ਹੂਰ ਪੰਜਾਬੀ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਜਲੰਧਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਡੀ. ਸੀ. ਪੀ. ਕੋਲ ਸ਼ਿਕਾਇਤ ਕਰਨ ਆਏ ਸ਼ਿਕਾਇਤਕਰਤਾ ਪ੍ਰੋ. ਐੱਮ. ਪੀ. ਸਿੰਘ ਤੇ ਉਸ ਦੇ ਸਾਥੀਆਂ ਨੇ ਹੈਪੀ ਰਾਏਕੋਟੀ 'ਤੇ ਆਪਣੇ ਗੀਤ ਰਾਹੀਂ ਅਸਲੇ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਹੈ।
ਐੱਮ. ਪੀ. ਸਿੰਘ ਨੇ ਕਿਹਾ ਕਿ ਗਾਇਕਾਂ ਵਲੋਂ ਗਾਏ ਗੀਤਾਂ ਦਾ ਨੌਜਵਾਨ ਪੀੜ੍ਹੀ 'ਤੇ ਬਹੁਤ ਪ੍ਰਭਾਵ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
ਅਜਿਹੇ 'ਚ ਗਾਇਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਗੀਤ ਨਾ ਗਾਉਣ, ਜਿਨ੍ਹਾਂ 'ਚ ਹਥਿਆਰਾਂ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਹੋਵੇ।
ਸ਼ਿਕਾਇਤਕਰਤਾ ਪ੍ਰੋ. ਐੱਮ. ਪੀ. ਸਿੰਘ, ਗਿਰੀਸ਼, ਗੌਤਮ ਕਪੂਰ, ਰਘੁਬੀਰ ਸਿੰਘ ਨੇ ਮੰਗ ਕੀਤੀ ਕਿ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਗੀਤ ਨੂੰ ਯੂਟਿਊਬ ਤੋਂ ਹਟਾਇਆ ਜਾਵੇ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਫਸਾਨਾ ਖ਼ਾਨ ਦੇ ਘਰ ਸਾਈਂ ਸੰਧਿਆ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਲਿਖੀ ਇਹ ਗੱਲ
NEXT STORY