ਚੰਡੀਗੜ੍ਹ (ਬਿਊਰੋ) : ਅਫਸਾਨਾ ਖ਼ਾਨ ਤੇ ਸਾਜ ਨੇ ਹਾਲ ਹੀ 'ਚ ਆਪਣੇ ਘਰ ਵਿਖੇ ਸਾਈਂ ਸੰਧਿਆ ਦਾ ਆਯੋਜਨ ਕੀਤਾ। ਇਸ ਦੌਰਾਨ ਕਈ ਕਰੀਬੀ ਸੱਜਣ-ਮਿੱਤਰ ਪਹੁੰਚੇ। ਇਸ ਦੌਰਾਨ ਸਿੱਧੂ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
ਇਸ ਦੀ ਇਕ ਵੀਡੀਓ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਵੀਡੀਓ 'ਚ ਸਿੱਧੂ ਦੇ ਮਾਪਿਆਂ ਨੂੰ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੀ ਕੈਪਸ਼ਨ 'ਚ ਅਫਸਾਨਾ ਖ਼ਾਨ ਨੇ ਮੂਸੇਵਾਲਾ ਲਈ ਭਾਵੁਕ ਕੈਪਸ਼ਨ ਲਿਖੀ ਹੈ।
ਅਫਸਾਨਾ ਖ਼ਾਨ ਨੇ ਲਿਖਿਆ, ''ਮਾਤਾ-ਪਿਤਾ ਆਏ ਅੱਜ, ਸਿੱਧੂ ਬਾਈ ਹੁੰਦੇ ਮੈਨੂੰ ਹੋਰ ਚੰਗਾ ਲੱਗਣਾ ਸੀ।''
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਨਵੀਂ ਅਨਾਜ ਮੰਡੀ, ਮਾਨਸਾ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ 'ਚ ਸਭ ਨੂੰ ਪਹੁੰਚਣ ਦੀ ਬੇਨਤੀ ਵੀ ਪਰਿਵਾਰ ਵਲੋਂ ਕੀਤੀ ਗਈ ਹੈ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਗਦਰ 2’ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਚਾਰਜ ਕੀਤੀ ਮੋਟੀ ਰਕਮ, ਜਾਣੋ ਫੀਸ
NEXT STORY