ਚੰਡੀਗੜ੍ਹ- ਆਪਣੇ ਅਲੱਗ ਤਰ੍ਹਾਂ ਦੇ ਗੀਤਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਹੁਣ ਆਪਣੇ ਗੀਤ 'ਠੱਗ ਲਾਈਫ਼' ਕਾਰਨ ਕਾਫੀ ਵਿਵਾਦ ਦਾ ਸਾਹਮਣਾ ਕਰ ਰਹੀ ਹੈ। ਦਰਅਸਲ, ਗਾਇਕਾ ਖਿਲਾਫ਼ ਹਾਈਕੋਰਟ ਦੇ ਇੱਕ ਵਕੀਲ ਨੇ ਜਲੰਧਰ ਪੁਲਸ ਕਮਿਸ਼ਨਰੇਟ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬੀ ਗਾਇਕਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰੀ ਪੈ ਰਹੀਆਂ ਹਨ।

ਇਹ ਵੀ ਪੜ੍ਹੋ- Aamir Khan ਦੀ ਆਨਸਕ੍ਰੀਨ ਧੀ ਦੀ ਮੌਤ, ਜਾਣੋ ਕਾਰਨ
ਜੀ ਹਾਂ ਇਸ ਪੂਰੇ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜੈਸਮੀਨ ਸੈਂਡਲਸ ਦੀ ਵੀਡੀਓ ਦੇਖੀ ਸੀ, ਜਿਸ 'ਚ ਗਾਇਕਾ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਵਕੀਲ ਨੇ ਇਸ ਮਾਮਲੇ ਸੰਬੰਧੀ ਪੁਲਸ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ।

ਆਪਣੀ ਸ਼ਿਕਾਇਤ 'ਚ ਵਕੀਲ ਨੇ ਲਿਖਿਆ, 'ਜੈਸਮੀਨ ਸੈਂਡਲਸ ਦੀ ਮੈਂ ਇੱਕ ਰੀਲ ਦੇਖੀ, ਇਸ ਰੀਲ 'ਚ ਗਾਇਕਾ ਛੋਟੇ ਕੱਪੜੇ ਪਾ ਕੇ ਸਟੇਜ 'ਤੇ ਖੜ੍ਹੀ ਜਨਤਕ ਤੌਰ 'ਤੇ ਬਹੁਤ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੀ ਸੀ।' ਇਸ ਬਾਅਦ ਉਨ੍ਹਾਂ ਨੇ ਗਾਣੇ ਦੀ ਲਾਈਨ ਬਾਰੇ ਵੀ ਦੱਸਿਆ।
ਇਹ ਵੀ ਪੜ੍ਹੋ-ਅਦਾਕਾਰ ਵਰੁਣ ਧਵਨ ਹੋਇਆ ਜ਼ਖਮੀ, ਤਸਵੀਰ ਕੀਤੀ ਸਾਂਝੀ
ਇਸ ਦੇ ਨਾਲ ਹੀ ਵਕੀਲ ਨੇ ਗਾਇਕਾ 'ਤੇ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਖਰਾਬ ਕਰਨ ਦੇ ਇਲਜ਼ਾਮ ਵੀ ਲਾਏ ਅਤੇ ਕਿਹਾ ਕਿ ਉਹ ਇੱਕ ਪੰਜਾਬੀ ਹੋਣ ਦੇ ਨਾਅਤੇ ਇਸ ਗੀਤ ਕਾਰਨ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਹੈ। ਇਸ ਦੇ ਨਾਲ ਹੀ ਵਕੀਲ ਨੇ ਗਾਇਕਾ ਸਮੇਤ ਉਸ ਦੀ ਪੂਰੀ ਟੀਮ ਖਿਲਾਫ਼ ਇਹ ਸ਼ਿਕਾਇਤ ਦਰਜ ਕਰਵਾਈ ਹੈ।ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਸ ਆਪਣੇ ਕਈ ਹਿੱਟ ਗੀਤਾਂ ਲਈ ਜਾਣੀ ਜਾਂਦੀ ਹੈ ਅਤੇ ਉਸ ਨੇ ਬਾਲੀਵੁੱਡ ਗੀਤਾਂ ਲਈ ਵੀ ਆਪਣੀ ਆਵਾਜ਼ ਦਿੱਤੀ ਹੈ। ਉਸ ਨੇ ਸਲਮਾਨ ਖਾਨ ਦੀ 'ਕਿੱਕ' ਵਿੱਚ 'ਯਾਰ ਨਾ ਮਿਲੇ' ਗੀਤ ਅਤੇ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਫਿਲਮ ਵਿੱਚ ਵੀ ਗੀਤ ਗਾਇਆ ਹੈ। ਇਸ ਤੋਂ ਇਲਾਵਾ ਗਾਇਕਾ ਆਏ ਦਿਨ ਆਪਣੀਆਂ ਇੰਸਟਾਗ੍ਰਾਮ ਪੋਸਟਾਂ ਕਾਰਨ ਕਾਫੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। ਗਾਇਕਾ ਨੂੰ ਇੰਸਟਾਗ੍ਰਾਮ 'ਤੇ 3.9 ਮਿਲੀਅਨ ਲੋਕ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਨ ਪਰਿਵਾਰ ਦੀ ਨੂੰਹ ਨੇ ਜੇਲ੍ਹ 'ਚ ਬਿਤਾਏ 2 ਸਾਲ, ਅਦਾਕਾਰੀ 'ਚ ਗੱਡੇ ਝੰਡੇ
NEXT STORY