ਬਾਲੀਵੁੱਡ ਡੈਸਕ- ਭਾਰਤੀ ਮੂਲ ਦੇ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ ’ਤੇ ਸ਼ੁੱਕਰਵਾਰ ਨੂੰ ਨਿਊਯਾਰਕ ’ਚ ਜਾਨਲੇਵਾ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਲਮਾਨ ਦੇ ਏਜੰਟ ਐਂਡਿਊ ਵਿਲੀ ਨੇ ਦੱਸਿਆ ਹੈ ਕਿ ਇਸ ਹਮਲੇ ’ਚ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਇਕ ਅੱਖ ਜਾ ਸਕਦੀ ਸੀ ਹੈ ਅਤੇ ਹਮਲੇ ’ਚ ਉਨ੍ਹਾਂ ਦਾ ਲੀਵਰ ਵੀ ਨੁਕਸਾਨਿਆ ਗਿਆ ਹੈ। ਸਲਮਾਨ ’ਤੇ ਹੋਏ ਇਸ ਹਮਲੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਲਮਾਨ 'ਤੇ ਹੋਏ ਇਸ ਹਮਲੇ ਤੋਂ ਬਾਲੀਵੁੱਡ ਇੰਡਸਟਰੀ ਵੀ ਹੈਰਾਨ ਹੈ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ : ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ 50 ਲੱਖ ਦਾ ਕਰਜ਼ਾ, ਮਦਦ ਲਈ ਅੱਗੇ ਆਈ ਅਦਾਕਾਰਾ ਸੌਮਿਆ ਟੰਡਨ
ਅਦਾਕਾਰਾ ਕੰਗਨਾ ਰਣੌਤ ਨੇ ਇਕ ਨਿਊਜ਼ ਦੀ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਸੀ। ਜਿਸ ’ਚ ਲਿਖਿਆ ਹੋਇਆ ਹੈ ਕਿ ‘ਇਕ ਹੋਰ ਦਿਨ ਅਤੇ ਜੇਹਾਦੀਆਂ ਦੀ ਇਕ ਹੋਰ ਘਿਨਾਉਣੀ ਹਰਕਤ, ਦਿ ਸੈਟਨਿਕ ਵਰਸੈਜ਼ ਆਪਣੇ ਸਮੇਂ ਦੀਆਂ ਸਭ ਤੋਂ ਵਧੀਆ ਕਿਤਾਬਾਂ ’ਚੋਂ ਇਕ ਹੈ, ਮੈਂ ਅੰਦਰੋਂ ਇੰਨਾ ਹਿੱਲ ਗਿਆ ਹਾਂ ਕਿ ਮੈਂ ਕੁਝ ਨਹੀਂ ਕਹਿ ਸਕਦੀ, ਬਹੁਤ ਘਿਣਾਉਣਾ ਕੰਮ।’
ਗੀਤਕਾਰ ਜਾਵੇਦ ਅਖ਼ਤਰ ਨੇ ਲਿਖਿਆ ਕਿ ‘ਮੈਂ ਕੁਝ ਕੱਟੜਪੰਥੀਆਂ ਦੁਆਰਾ ਸਲਮਾਨ ਰਸ਼ਦੀ ’ਤੇ ਹੋਏ ਇਸ ਹਮਲੇ ਦੀ ਨਿੰਦਾ ਕਰਦਾ ਹਾਂ, ਮੈਨੂੰ ਉਮੀਦ ਹੈ ਕਿ ਨਿਊਯਾਰਕ ਪੁਲਸ ਅਤੇ ਅਦਾਲਤਾਂ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੀਆਂ।’
ਇਸ ਦੇ ਨਾਲ ਹੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਲਿਖਿਆ ਕਿ ‘ਸਲਮਾਨ ਰਸ਼ਦੀ ’ਤੇ ਘਿਣਾਉਣੇ ਢੰਗ ਨਾਲ ਹਮਲਾ ਨਿੰਦਾਯੋਗ ਹੈ, ਮੈਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ ਅਤੇ ਘਿਨਾਉਣੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।’
ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਅਤੇ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’, ਜਾਣੋ ਤੀਜੇ ਦਿਨ ਕੌਣ ਹੈ ਅੱਗੇ
ਆਪਣੇ ਬੇਬਾਕ ਅੰਦਾਜ਼ ’ਚ ਬੋਲੀ ਜਾਣ ਵਾਲੀ ਸਵਰਾ ਭਾਸਕਰ ਨੇ ਇਸ ਮਾਮਲੇ ਦੀ ਨਿੰਗਾ ਕਰਦੇ ਹੋਏ ਲਿਖਿਆ ‘ਸਲਮਾਨ ਰਸ਼ਦੀ ’ਤੇ ਹੋਏ ਸ਼ਰਮਨਾਕ ਨਿੰਦਾਯੋਗ ਹਮਲੇ ਦੀ ਨਿੰਦਾ ਕਰਦੀ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।’
ਕਰਨ ਜੌਹਰ ’ਤੇ ਲੱਗਾ ਸਾਰਾ-ਕਾਰਤਿਕ ਦੇ ਰਿਸ਼ਤੇ ਦਾ ਖ਼ੁਲਾਸਾ ਕਰਨ ਦਾ ਦੋਸ਼, ਅੱਗੋਂ ਦਿੱਤੀ ਇਹ ਸਫਾਈ
NEXT STORY