ਨਵੀਂ ਦਿੱਲੀ - ਅਦਾਕਾਰਾ ਨਯਨਤਾਰਾ (39) ਨੇ ਆਪਣੀ ਹਾਲੀਆ ਤਾਮਿਲ ਫ਼ਿਲਮ ‘ਅੰਨਪੁਰਣੀ’ ਲਈ ਮੁਆਫੀ ਮੰਗ ਲਈ ਹੈ। ਫ਼ਿਲਮ ਦੇ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣ ਤੋਂ ਇਕ ਹਫਤੇ ਬਾਅਦ ਨਿਰਮਾਤਾਵਾਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਫ਼ਿਲਮ ਨੂੰ ਨੈੱਟਫਲਿਕਸ ਤੋਂ ਹਟਾ ਦਿੱਤਾ ਗਿਆ ਸੀ। ਫ਼ਿਲਮ ‘ਜਵਾਨ’ ’ਚ ਕੰਮ ਕਰ ਚੁੱਕੀ ਅਦਾਕਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਿਹਾ ਕਿ ਫ਼ਿਲਮ ‘ਪ੍ਰੇਰਨਾ ਦੇਣ ਲਈ ਬਣਾਈ ਗਈ ਹੈ, ਵਿਵਾਦ ਪੈਦਾ ਕਰਨ ਲਈ ਨਹੀਂ।’
ਇਹ ਖ਼ਬਰ ਵੀ ਪੜ੍ਹੋ - ਜੰਨਤ ਜ਼ੁਬੈਰ ਦਾ ਬਲੈਕ ਸਾੜ੍ਹੀ 'ਚ ਐਥਨਿਕ ਲੁੱਕ, ਪਲਾਂ 'ਚ ਵਾਇਰਲ ਹੋ ਗਈਆਂ ਤਸਵੀਰਾਂ
ਫ਼ਿਲਮ ਨੂੰ ਲੈ ਕੇ ਵਿਵਾਦ ਪਿਛਲੇ ਹਫਤੇ ਉਦੋਂ ਖੜ੍ਹਾ ਹੋਇਆ ਸੀ ਜਦੋਂ ਨਯਨਤਾਰਾ ਅਤੇ ਨਿਰਮਾਤਾਵਾਂ ਖਿਲਾਫ 2 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਸ਼ਿਕਾਇਤਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਫ਼ਿਲਮ ਦੇ ਕੁਝ ਦ੍ਰਿਸ਼ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਫ਼ਿਲਮ ਵਿਚ ਭਗਵਾਨ ਰਾਮ ਬਾਰੇ ਵਿਵਾਦਿਤ ਟਿੱਪਣੀਆਂ ਹਨ ਅਤੇ ਲਵ ਜੇਹਾਦ’ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬਿੱਗ ਬੌਸ 17' ਤੋਂ ਹੈਰਾਨ ਕਰਦੀ ਖ਼ਬਰ, ਅਚਾਨਕ ਇਸ ਮੁਕਾਬਲੇਬਾਜ਼ ਨੂੰ ਘਰੋਂ ਕੱਢਿਆ ਬਾਹਰ
NEXT STORY