ਐਂਟਰਟੇਨਮੈਂਟ ਡੈਸਕ : ਅੱਜਕੱਲ੍ਹ ਜੰਨਤ ਜ਼ੁਬੈਰ ਰਹਿਮਾਨੀ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ 'ਚ ਆ ਰਹੀ ਹੈ। ਜੰਨਤ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਹਮੇਸ਼ਾ ਹੀ ਬੇਤਾਬ ਰਹਿੰਦੇ ਹਨ। ਜੰਨਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਪਲਾਂ 'ਚ ਹੀ ਵਾਇਰਲ ਹੋ ਜਾਂਦੀਆਂ ਨੇ। ਹੁਣ ਫਿਰ ਤੋਂ ਉਸ ਨੇ ਆਪਣੀ ਬਲੈਕ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।

ਜੰਨਤ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਐਥਨਿਕ ਲੁੱਕ 'ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਜੰਨਤ ਨੇ ਕਾਲੇ ਰੰਗ ਸਾੜ੍ਹੀ ਪਾਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਜੰਨਤ ਨੇ ਆਪਣੇ ਇਸ ਲੁੱਕ ਨੂੰ ਸਟਲ ਬੇਸ, ਨਿਊਡ ਗਲੋਸੀ ਲਿਪਸ ਅਤੇ ਸਮੋਕੀ ਆਈ ਮੇਕਅਪ ਨਾਲ ਪੂਰਾ ਕੀਤਾ ਹੈ। ਆਪਣੇ ਹੇਅਰਸਟਾਈਲ ਲਈ, ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਸਾਫਟ ਕਰਲ ਨਾਲ ਖੁੱਲ੍ਹਾ ਰੱਖਿਆ ਹੈ। ਜੰਨਤ ਜ਼ੁਬੈਰ ਨੇ ਇਸ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਲਿਆ ਹੈ।
ਜਦੋਂ ਆਈ. ਪੀ. ਐੱਫ਼. ਲਈ ਫ਼ੋਨ ਆਇਆ ਤਾਂ ਖੁਸ਼ੀ ਵੀ ਸੀ ਅਤੇ ਟੈਨਸ਼ਨ ਵੀ : ਸ਼ਿਲਪਾ ਸ਼ੈੱਟੀ
NEXT STORY