ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦੇ ਦੇਸ਼ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੀ ਸਰਕਾਰ ਹਰ ਸੰਭਵ ਤਰੀਕੇ ਨਾਲ ਹਾਲਾਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ ਦੇਸ਼ ਦੀਆਂ ਮਸ਼ਹੂਰ ਹਸਤੀਆਂ ਵੀ ਵੱਧ-ਚੜ੍ਹ ਕੇ ਲੋਕਾਂ ਦੀ ਮਦਦ ’ਚ ਆਪਣਾ ਯੋਗਦਾਨ ਦੇ ਰਹੀਆਂ ਹਨ। ਇਸ ਦੌਰਾਨ ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਅੰਜਨਾ ਸਿੰਘ ਨੇ ਕੋਰੋਨਾ ਦੇ ਬੇਕਾਬੂ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਪੂਰਨ ਤਾਲਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਅੰਜਨਾ ਸਿੰਘ ਕੋਰੋਨਾ ਕਹਿਰ ਤੋਂ ਕਾਫ਼ੀ ਡਰੀ ਹੋਈ ਹੈ। ਉਨ੍ਹਾਂ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਣ ਤੋਂ ਬਾਅਦ ਫ਼ਿਲਮਾਂ ਦੀ ਸ਼ੂਟਿੰਗ ਇਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ। ‘ਕਈ ਚੀਜ਼ਾਂ ਪਿੱਛੇ ਹਨ ਪਰ ਇਸ ਸਮੇਂ ਅਸੀਂ ਸਿਰਫ਼ ਨਾਰਮਲ ਜ਼ਿੰਦਗੀ ਜਿਉਣ ਦੀ ਉਮੀਦ ਕਰ ਸਕਦੇ ਹਾਂ। ਮੈਨੂੰ ਉਮੀਦ ਹਹੈ ਕਿ ਹਰ ਕੋਈ ਇਸ ਮਹਾਮਾਰੀ ਤੋਂ ਬਾਹਰ ਨਿਕਲੇਗਾ ਅਤੇ ਸਿਹਤਮੰਦ ਰਹੇਗਾ’।
ਉਨ੍ਹਾਂ ਅੱਗੇ ਕਿਹਾ ਕਿ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਘਰ ’ਚ ਰਹੋ ਅਤੇ ਜੇਕਰ ਕੋਈ ਅਸਲ ਕਾਰਨ ਨਹੀਂ ਹੈ ਤਾਂ ਬਾਹਰ ਪੈਰ ਵੀ ਨਾ ਰੱਖੋ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜ਼ਿਆਦਾ ਖ਼ਤਰਨਾਕ ਹੈ। ਇਸ ਲਈ ਮੈਂ ਸਭ ਨੂੰ ਘਰ ’ਚ ਰਹਿਣ ਦੀ ਅਪੀਲ ਕਰਦੀ ਹਾਂ। ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਲਈ ਫਿਰ ਤੋਂ ਦੇਸ਼ ’ਚ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ।
ਅੰਜਨਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਭੋਜਪੁਰੀ ਫ਼ਿਲਮਾਂ ਦੀ ਇਕ ਮਸ਼ਹੂਰ ਅਦਾਕਾਰਾ ਹੈ। ਉਹ ‘ਲਹੂ ਦੇ ਦੋ ਰੰਗ’, ‘ਲਾਵਾਰਿਸ’, ‘ਰਾਜਾ ਜੀ ਆਈ ਲਵ ਯੂ’, ‘ਟਰੱਕ ਡਰਾਈਵਰ’, ‘ਹੱਥਕੜੀ’, ‘ਆਂਧੀ ਤੂਫਾਨ’ ਵਰਗੀਆਂ ਸੁਪਰਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ।
ਕੋਰੋਨਾ ਕਾਲ 'ਚ ਅਨਾਥ ਹੋਏ ਬੱਚਿਆਂ ਲਈ ਭਾਵੁਕ ਹੋਈ ਕਰੀਨਾ ਕਪੂਰ, ਕਰ ਰਹੀ ਹੈ ਇਹ ਨੇਕ ਕੰਮ
NEXT STORY