ਮੁੰਬਈ- ਬੀ-ਟਾਊਨ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਦਸਤਰ ਦੇ ਦਿੱਤੀ ਹੈ। ਲਗਾਤਾਰ ਸਿਤਾਰਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਸ਼ਨਾਇਆ ਕਪੂਰ ਵੀ ਕੋਰੋਨਾ ਸੰਕਰਮਿਤ ਹੋ ਗਈ ਹੈ। ਸ਼ਨਾਇਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸ਼ਨਾਇਆ ਨੇ ਲਿਖਿਆ-'ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਹੋ ਗਈ ਹਾਂ। ਮੈਨੂੰ ਹਲਕੇ ਲੱਛਣ ਹਨ ਪਰ ਮੈਂ ਠੀਕ ਮਹਿਸੂਸ ਕਰ ਰਹੀ ਹੈ ਅਤੇ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਚਾਰ ਦਿਨ ਪਹਿਲੇ ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ ਪਰ ਪ੍ਰੀਕਾਸ਼ਨ ਦੇ ਤਹਿਤ ਹੁਣ ਦੁਬਾਰਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਆਈ। ਉਹ ਡਾਕਟਰ ਅਤੇ ਹੈਲਥ ਪ੍ਰੀਫੈਸ਼ਨਲਸ ਵਲੋਂ ਦੱਸੇ ਗਏ ਪ੍ਰੋਟੋਕਾਲ ਨੂੰ ਫੋਲੋ ਕਰ ਰਹੀ ਹੈ। ਸ਼ਨਾਇਆ ਨੇ ਗੁਜਾਰਿਸ਼ ਕੀਤੀ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਸੰਪਰਕ 'ਚ ਆਇਆ ਹੈ ਤਾਂ ਉਹ ਵੀ ਕੋਰੋਨਾ ਟੈਸਟ ਕਰਵਾ ਲਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਲਈ ਅਪੀਲ ਕੀਤੀ ਹੈ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਪਰੇਸ਼ਾਨ ਹੋ ਗਏ ਹਨ ਅਤੇ ਸ਼ਨਾਇਆ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਦੱਸ ਦੇਈਏ ਕਿ ਕਰਨ ਦੇ ਘਰ ਪਾਰਟੀ ਤੋਂ ਬਾਅਦ ਸਭ ਤੋਂ ਪਹਿਲਾਂ ਸੋਹੇਲ ਖ਼ਾਨ ਦੀ ਪਤਨੀ ਸੀਮਾ ਖਾਨ ਕੋਵਿਡ ਪਾਜ਼ੇਟਿਵ ਹੋਈ। ਉਸ ਤੋਂ ਬਾਅਦ ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ ਨੂੰ ਵੀ ਕੋਰੋਨਾ ਹੋਇਆ। ਫਿਰ ਸੀਮਾ ਖਾਨ ਦੇ 10 ਸਾਲ ਦੇ ਪੁੱਤਰ ਯੋਹਾਨ ਅਤੇ ਉਨ੍ਹਾਂ ਦੀ ਭੈਣ ਵੀ ਇਸ ਵਾਇਰਸ ਦੀ ਚਪੇਟ 'ਚ ਆ ਗਈ। ਇਸ ਦੌਰਾਨ ਮਹੀਪ ਕਪੂਰ ਵੀ ਇਸ ਦਾ ਸ਼ਿਕਾਰ ਹੋ ਗਈ ਅਤੇ ਹੁਣ ਸ਼ਨਾਇਆ ਵੀ ਇੰਫੈਕਟਿਡ ਹੋ ਗਈ ਹੈ।
ਰੈੱਡ ਡਰੈੱਸ ’ਚ ਆਲੀਆ ਭੱਟ ਦੀ ਇਸ ਲੁੱਕ ਨੇ ਖਿੱਚਿਆ ਸਭ ਦਾ ਧਿਆਨ
NEXT STORY