ਮੁੰਬਈ (ਬਿਊਰੋ)– ਆਲੀਆ ਭੱਟ ਨੇ ‘ਬ੍ਰਹਮਾਸਤਰ’ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਲ ਡਰੈੱਸ ’ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਲੀਆ ਭੱਟ ਦੀਆਂ ਗਲੈਮਰੈੱਸ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਆਲੀਆ ਭੱਟ ਆਪਣੇ ਸਟਾਈਲ ਤੇ ਫੈਸ਼ਨ ਸੈਂਸ ਕਾਰਨ ਇੰਡਸਟਰੀ ’ਚ ਵੱਖਰੀ ਪਛਾਣ ਬਣਾਈ ਰੱਖਦੀ ਹੈ। ਆਲੀਆ ਅਕਸਰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਲਈ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਆਲੀਆ ਭੱਟ ਦੇ ਇਸ ਅੰਦਾਜ਼ ਦੇ ਲੱਖਾਂ ਦੀਵਾਨੇ ਹਨ। ਆਲੀਆ ਭੱਟ ਇਨ੍ਹੀਂ ਦਿਨੀਂ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ। ਆਲੀਆ ਭੱਟ ਅਕਸਰ ਆਪਣੇ ਰੁਝੇਵੇਂ ਭਰੇ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਆਲੀਆ ਭੱਟ ਨੇ ਹਾਲ ਹੀ ’ਚ ਰੈੱਡ ਕਲਰ ਦੀ ਡਰੈੱਸ ’ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਲੀਆ ਦੀਆਂ ਗਲੈਮਰੈੱਸ ਤਸਵੀਰਾਂ ਦੇਖ ਕੇ ਰਣਬੀਰ ਕਪੂਰ ਵੀ ਹੈਰਾਨ ਰਹਿ ਗਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਰੁਖ, ਅਮਿਤਾਭ ਤੇ ਵਿਰਾਟ ਸਣੇ ਇਨ੍ਹਾਂ ਭਾਰਤੀਆਂ ਨੇ ਕਾਇਮ ਕੀਤਾ ਦਬਦਬਾ, ਹਾਸਲ ਕੀਤਾ ਵੱਡਾ ਮੁਕਾਮ
NEXT STORY