ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਬੰਬੇ ਹਾਈਕੋਰਟ ਨੇ ਦੋਵਾਂ ਨੂੰ ਵਿਦੇਸ਼ ਯਾਤਰਾ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਰਥਿਕ ਅਪਰਾਧ ਵਿੰਗ (EOW) ਵੱਲੋਂ ਉਨ੍ਹਾਂ ਖ਼ਿਲਾਫ਼ ਲੁਕ-ਆਉਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ, ਜਿਸ ਕਰਕੇ ਉਹ ਬਿਨਾਂ ਅਦਾਲਤ ਜਾਂ ਜਾਂਚ ਏਜੰਸੀ ਦੀ ਮਨਜ਼ੂਰੀ ਦੇ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ: ਮੋਹਾਲੀ ਵਾਲੇ ਘਰ ਲਿਆਂਦੀ ਗਈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ
ਅਦਾਲਤ ‘ਚ ਸ਼ਿਲਪਾ ਸ਼ੈੱਟੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਦਾਕਾਰਾ ਨੂੰ 25 ਤੋਂ 29 ਅਕਤੂਬਰ ਤੱਕ ਕੋਲੰਬੋ ‘ਚ ਇਕ ਯੂਟਿਊਬ ਇਵੈਂਟ ਲਈ ਜਾਣਾ ਹੈ। ਪਰ ਜਦੋਂ ਅਦਾਲਤ ਨੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਕੋਈ ਸੱਦਾ ਪੱਤਰ ਹੈ, ਤਾਂ ਵਕੀਲ ਨੇ ਕਿਹਾ ਕਿ ਇਜਾਜ਼ਤ ਮਿਲਣ ਤੋਂ ਬਾਅਦ ਹੀ ਸੱਦਾ ਜਾਰੀ ਕੀਤਾ ਜਾਵੇਗਾ। ਇਸ ‘ਤੇ ਅਦਾਲਤ ਨੇ ਟਿੱਪਣੀ ਕੀਤੀ ਕਿ ਪਹਿਲਾਂ ਉਹਨਾਂ ਨੂੰ 60 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਦਾ ਹਿਸਾਬ ਦੇਣਾ ਹੋਵੇਗਾ, ਉਦੋਂ ਹੀ ਯਾਤਰਾ ਦੀ ਅਰਜ਼ੀ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ 2025 ਨੂੰ ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਭਲਕੇ ਜਗਰਾਉਂ 'ਚ ਹੋਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ
ਇਹ ਮਾਮਲਾ ਵਪਾਰੀ ਦੀਪਕ ਕੋਠਾਰੀ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਨੇ ਦੋਸ਼ ਲਗਾਇਆ ਕਿ ਸ਼ਿਲਪਾ ਅਤੇ ਰਾਜ ਨੇ ਉਸ ਨਾਲ 2015 ਤੋਂ 2023 ਦੇ ਵਿਚਕਾਰ ਕਾਰੋਬਾਰ ਦੇ ਨਾਂ ‘ਤੇ 60 ਕਰੋੜ ਰੁਪਏ ਦੀ ਠੱਗੀ ਕੀਤੀ ਅਤੇ ਇਹ ਪੈਸਾ ਨਿੱਜੀ ਖਰਚਿਆਂ ‘ਤੇ ਲਗਾਇਆ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਜ ਕੁੰਦਰਾ ਵੱਲੋਂ ਇਸ ਰਕਮ ਦਾ ਕੁਝ ਹਿੱਸਾ ਅਭਿਨੇਤਰੀਆਂ ਬਿਪਾਸ਼ਾ ਬਾਸੂ ਅਤੇ ਨੇਹਾ ਧੂਪੀਆ ਨੂੰ ਫੀਸ ਵਜੋਂ ਦਿੱਤਾ ਗਿਆ ਸੀ। ਰਿਪੋਰਟਾਂ ਮੁਤਾਬਕ, ਜਾਂਚ ਅਧਿਕਾਰੀਆਂ ਨੂੰ ਕੁਝ ਅਜਿਹੇ ਲੈਣ-ਦੇਣ ਦੇ ਸਬੂਤ ਵੀ ਮਿਲੇ ਹਨ ਜੋ ਸ਼ਿਲਪਾ ਸ਼ੈੱਟੀ, ਬਿਪਾਸ਼ਾ ਬਾਸੂ, ਨੇਹਾ ਧੂਪੀਆ ਸਣੇ 4 ਅਭਿਨੇਤਰੀਆਂ ਅਤੇ ਬਾਲਾਜੀ ਐਂਟਰਟੇਨਮੈਂਟ ਦੇ ਖਾਤਿਆਂ ‘ਚ ਸਿੱਧੇ ਤੌਰ ‘ਤੇ ਹੋਏ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ ਵਾਲੇ ਘਰ ਲਿਆਂਦੀ ਗਈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ
NEXT STORY