ਮੁੰਬਈ– ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕਾਮੇਡੀ ਫ੍ਰੈਂਚਾਈਜ਼ੀ 'ਹਾਉਸਫੁੱਲ 5' ਜਲਦ ਹੀ ਦਰਸ਼ਕਾਂ ਨੂੰ ਹਸਾਉਣ ਆ ਰਹੀ ਹੈ। ਅਕਸ਼ੈ ਕੁਮਾਰ, ਨਾਨਾ ਪਾਟੇਕਰ, ਜੈਕਲੀਨ ਫਰਨਾਂਡੀਸ, ਸੋਨਮ ਬਾਜਵਾ, ਨਰਗਿਸ ਫਾਖਰੀ, ਸੌਂਦਰਿਆ ਸ਼ਰਮਾ ਅਤੇ ਫਰਦੀਨ ਖਾਨ ਸਮੇਤ ਵੱਡੀ ਸਟਾਰਕਾਸਟ ਵਾਲੀ ਇਹ ਫਿਲਮ 6 ਜੂਨ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਇਹ ਵੀ ਪੜ੍ਹੋ:'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ
ਪ੍ਰਮੋਸ਼ਨਲ ਇਵੈਂਟ ‘ਚ ਲੱਗੀ ਦਰਸ਼ਕਾਂ ਦੀ ਭੀੜ
1 ਜੂਨ ਨੂੰ ਫਿਲਮ ਦੀ ਸਟਾਰਕਾਸਟ ਪੁਣੇ ਦੇ ਇੱਕ ਮਾਲ ਵਿੱਚ ਪ੍ਰਮੋਸ਼ਨ ਲਈ ਪਹੁੰਚੀ। ਸਟਾਰ ਕਾਸਟ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਮਾਲ ਵਿੱਚ ਇਕੱਠੇ ਹੋਏ। ਮਾਲ ਦੇ ਹਰ ਫਲੋਰ ਤੋਂ ਲੈ ਕੇ ਟੇਰੈਂਸ ਤੱਕ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਜਿਵੇਂ ਹੀ ਅਕਸ਼ੈ ਕੁਮਾਰ ਅਤੇ ਜੈਕਲੀਨ ਫਰਨਾਂਡੀਸ ਮੰਚ ‘ਤੇ ਆਏ ਤਾਂ ਮਾਲ ਵਿੱਚ ਮੌਜੂਦ ਲੋਕਾਂ ਨੇ ਬੇਕਾਬੂ ਹੋਣਾ ਸ਼ੁਰੂ ਕਰ ਦਿੱਤਾ। ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ।
ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ TV ਸਟਾਰ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਅਕਸ਼ੈ ਕੁਮਾਰ ਨੇ ਕੀਤੀ ਅਪੀਲ
ਭੀੜ ਨੂੰ ਬੇਕਾਬੂ ਹੁੰਦਾ ਵੇਖ ਅਕਸ਼ੈ ਕੁਮਾਰ ਨੇ ਹੱਥ ਜੋੜ ਕੇ ਭੀੜ ਨੂੰ ਸ਼ਾਂਤ ਹੋਣ ਦੀ ਅਪੀਲ ਕਰਦਿਆਂ ਕਿਹਾ, “ਧੱਕਾ ਮੁੱਕੀ ਨਾ ਕਰੋ। ਹੱਥ ਜੋੜਕੇ ਬੇਨਤੀ ਕਰਦਾ ਹਾਂ। ਇੱਥੇ ਔਰਤਾਂ ਹਨ, ਬੱਚੇ ਹਨ। ਕਿਰਪਾ ਕਰਕੇ ਸਾਵਧਾਨ ਰਹੋ।” ਉਨ੍ਹਾਂ ਦੇ ਇਸ ਜੈਸਚਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ
ਫੈਨ ਦੀ ਭਾਵੁਕਤਾ
ਇੱਕ ਵਾਇਰਲ ਵੀਡੀਓ ਵਿੱਚ, ਇੱਕ ਮਹਿਲਾ ਫੈਨ ਆਪਣੇ ਮਨਪਸੰਦ ਸਟਾਰ ਨੂੰ ਵੇਖ ਕੇ ਰੋਣ ਲੱਗ ਪਈ। ਉਸਨੂੰ ਜੈਕਲੀਨ ਫਰਨਾਂਡੀਸ ਸ਼ਾਂਤ ਕਰਾਉਂਦੀ ਦਿਸੀ। ਇਹ ਮੋਮੈਂਟ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਲਈ ਭਾਵੁਕ ਬਣ ਗਿਆ ਅਤੇ ਯੂਜ਼ਰਜ਼ ਵੱਲੋਂ ਵੀਡੀਓ 'ਤੇ ਹਜ਼ਾਰਾਂ ਰਿਐਕਸ਼ਨ ਆ ਰਹੇ ਹਨ।
ਇਹ ਵੀ ਪੜ੍ਹੋ: ਪ੍ਰੋਡਿਊਸਰ ਨੂੰ ਸਟੋਰੀ ਸੁਣਾ ਕੇ ਪਰਤ ਰਹੇ ਮਸ਼ਹੂਰ ਫਿਲਮ ਡਾਇਰੈਕਟਰ ਨੂੰ ਪਿਆ ਦਿਲ ਦਾ ਦੌਰਾ, ਰਸਤੇ 'ਚ ਹੀ ਹੋ ਗਈ ਮੌਤ
ਸਟੇਜ ‘ਤੇ ਡਾਂਸ, ਤਾਲੀਆਂ ਨਾਲ ਗੂੰਜਿਆ ਮਾਲ
ਜਦੋਂ ਹਾਲਾਤ ਕੁਝ ਕਾਬੂ ਵਿੱਚ ਆਏ, ਉਦੋਂ ਫਿਲਮ ਦੀ ਟੀਮ ਨੇ ਸਟੇਜ ‘ਤੇ ਆਪਣੇ ਹਿਟ ਗੀਤਾਂ 'ਤੇ ਡਾਂਸ ਕੀਤਾ, ਜਿਸ ਨਾਲ ਭੀੜ ਵਿੱਚ ਉਤਸ਼ਾਹ ਹੋਰ ਵੱਧ ਗਿਆ। ਦਰਸ਼ਕਾਂ ਨੇ ਵੀ ਤਾਲੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ।
ਇਹ ਵੀ ਪੜ੍ਹੋ: 2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ
6 ਜੂਨ ਨੂੰ ਆ ਰਹੀ ਹੈ ‘ਹਾਉਸਫੁੱਲ 5’
ਮਲਟੀਸਟਾਰਰ ਕਾਸਟ ਅਤੇ ਕਾਮੇਡੀ ਤੜਕੇ ਨਾਲ ਭਰਪੂਰ ‘ਹਾਉਸਫੁੱਲ 5’ ਦੀ ਉਡੀਕ ਦਰਸ਼ਕਾਂ ਨੂੰ ਬੇਸਬਰੀ ਨਾਲ ਹੈ। ਪ੍ਰੋਮੋਸ਼ਨਲ ਇਵੈਂਟ ਦੀ ਭੀੜ ਸਾਫ ਦਰਸਾਉਂਦੀ ਹੈ ਕਿ ਫਿਲਮ ਲਈ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਮੌਜੂਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ
NEXT STORY