ਮੁੰਬਈ (ਬਿਊਰੋ) : ਜੇਮਸ ਬਾਂਡ ਦੀ ਪਿਛਲੀ ਫ਼ਿਲਮ 'No Time To Die' ਹੁਣ ਸਿਨੇਮਾਘਰਾਂ ਤੋਂ ਬਾਅਦ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ 4 ਮਾਰਚ ਨੂੰ 'ਐਮਾਜ਼ਾਨ ਪ੍ਰਾਈਮ ਵੀਡੀਓ' 'ਤੇ ਸਟ੍ਰੀਮ ਕੀਤੀ ਜਾਵੇਗੀ। ਜੇਮਸ ਬਾਂਡ ਦੀਆਂ ਸਾਰੀਆਂ ਫ਼ਿਲਮਾਂ ਦਾ ਸੰਗ੍ਰਹਿ ਪ੍ਰਾਈਮ ਵੀਡੀਓ ‘ਤੇ ਪਹਿਲਾਂ ਹੀ ਉਪਲਬਧ ਹੈ। ਅੰਗਰੇਜ਼ੀ ਤੋਂ ਇਲਾਵਾ, ਫ਼ਿਲਮ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਪਲੇਟਫਾਰਮ 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। 'No Time To Die' ਜੇਮਸ ਬਾਂਡ ਨੂੰ ਜਮਾਇਕਾ 'ਚ ਆਪਣੀ ਰਿਟਾਇਰਮੈਂਟ ਦੀ ਜ਼ਿੰਦਗੀ ਜਿਊਂਦੇ ਹੋਏ ਦਿਖਾਉਂਦੀ ਹੈ ਪਰ ਇੱਕ ਅਗਵਾ ਵਿਗਿਆਨੀ ਨੂੰ ਬਚਾਉਣ ਲਈ ਇੱਕ ਆਖਰੀ ਮਿਸ਼ਨ 'ਤੇ ਬੁਲਾਇਆ ਜਾਂਦਾ ਹੈ। ਇਸ ਮਿਸ਼ਨ 'ਚ ਜੇਮਸ ਬਾਂਡ ਦਾ ਸਾਹਮਣਾ ਖ਼ਤਰਨਾਕ ਵਿਲੇਨ ਲੂਸੀਫਰ ਸੈਫਿਨ ਨਾਲ ਹੁੰਦਾ ਹੈ। ਇਹ ਕਿਰਦਾਰ ਰਾਮੀ ਮਲਕ ਨੇ ਨਿਭਾਇਆ ਹੈ।
ਦੱਸ ਦਈਏ ਕਿ 'ਨੋ ਟਾਈਮ ਟੂ ਡਾਈ' ਜੇਮਸ ਬਾਂਡ ਸੀਰੀਜ਼ ਦੀ 25ਵੀਂ ਫ਼ਿਲਮ ਹੈ ਅਤੇ ਡੈਨੀਅਲ ਕ੍ਰੇਗ ਦੀ ਪੰਜਵੀਂ ਅਤੇ ਆਖ਼ਰੀ ਫ਼ਿਲਮ ਹੈ। ਪਿਛਲੇ ਸਾਲ ਅਕਤੂਬਰ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫ਼ਿਲਮ ਨੇ ਦੁਨੀਆ ਭਰ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ। ਸੀਰੀਜ਼ 'ਚ ਡੈਨੀਅਲ ਦੀ ਐਂਟਰੀ 2006 ਦੀ ਫ਼ਿਲਮ 'ਕੈਸੀਨੋ ਰੋਇਲ' ਤੋਂ ਹੋਈ ਸੀ। ਉਦੋਂ ਤੋਂ ਡੇਨੀਅਲ ਜੇਮਸ ਬਾਂਡ ਬਣ ਰਹੇ ਹਨ।
ਦੱਸਣਯੋਗ ਹੈ ਕਿ ‘ਨੋ ਟਾਈਮ ਟੂ ਡਾ’ ਦੀ ਕਹਾਣੀ ਸਪੈਕਟਰ ਦੇ ਕਈ ਸਾਲਾਂ ਬਾਅਦ ਸੈੱਟ ਕੀਤੀ ਗਈ ਹੈ। ਇਸ ਮਿਸ਼ਨ ਤੋਂ ਬਾਅਦ ਜੇਮਸ ਬਾਂਡ ਆਪਣੀਆਂ ਸੇਵਾਵਾਂ ਖ਼ਤਮ ਕਰਦਾ ਹੈ। 'ਨੋ ਟਾਈਮ' ਪਹਿਲਾਂ 2020 ਦੇ ਅਪ੍ਰੈਲ ਮਹੀਨੇ 'ਚ ਰਿਲੀਜ਼ ਹੋਣ ਵਾਲੀ ਸੀ ਪਰ ਮਾਰਚ 'ਚ ਕੋਰੋਨਾ ਮਹਾਂਮਾਰੀ ਨੇ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਨੂੰ ਨਵੰਬਰ ਤੱਕ ਟਾਲ ਦਿੱਤਾ ਗਿਆ। ਹਾਲਾਂਕਿ, ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਕਾਰਨ ਇਸ ਨੂੰ ਦੁਬਾਰਾ ਅਪ੍ਰੈਲ 2021 ਤੱਕ ਲਟਕਾ ਦਿੱਤਾ ਗਿਆ। ਮਹਾਂਮਾਰੀ ਦੀ ਦੂਜੀ ਲਹਿਰ 2021 'ਚ ਸ਼ੁਰੂ ਹੋਈ ਅਤੇ ਆਖਿਰਕਾਰ ਫ਼ਿਲਮ ਨੂੰ ਅਕਤੂਬਰ 'ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਕਰਮਜੀਤ ਅਨਮੋਲ ਨਾਲ ਗੱਡੀ ਦੀ ਛੱਤ 'ਤੇ ਚੜ੍ਹ ਭਗਵੰਤ ਮਾਨ ਨੇ ਗਾਇਆ ਗੀਤ, ਵੇਖੋ ਵੀਡੀਓ
NEXT STORY