ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਨੇ ਫ਼ਿਲਮ ‘83’ ’ਚ ਚੰਗੀ ਪੇਸ਼ਕਾਰੀ ਦੇ ਨਾਲ ਆਉਣ ਵਾਲੇ ਸਮੇਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਫ਼ਿਲਮ ’ਚ ਉਨ੍ਹਾਂ ਨੇ ਭਾਰਤੀ ਕ੍ਰਿਕਟ ਦੇ ਦਿੱਗਜ ਖਿਡਾਰੀ ਕਪਿਲ ਦੇਵ ਦੇ ਕਿਰਦਾਰ ਨੂੰ ਪਰਦੇ ’ਤੇ ਸੁਰਜੀਤ ਕਰ ਦਿੱਤਾ ਹੈ।
ਉਹ ਤਿੰਨ ਵਾਰ ਆਸਕਰ ਐਵਾਰਡ ਜਿੱਤਣ ਵਾਲੇ ਮੰਨੇ-ਪ੍ਰਮੰਨੇ ਅਦਾਕਾਰ ਡੈਨੀਅਲ ਡੇ-ਲੁਈਸ ਤੋਂ ਕਾਫ਼ੀ ਪ੍ਰਭਾਵਿਤ ਹਨ, ਜਿਨ੍ਹਾਂ ਨੂੰ ਆਪਣੀ ਹਰ ਫ਼ਿਲਮ ’ਚ ਆਪਣੇ ਆਪ ਨੂੰ ਕਿਰਦਾਰ ਦੇ ਮੁਤਾਬਕ ਢਾਲਣ ’ਚ ਮੁਹਾਰਤ ਹਾਸਲ ਹੈ।
ਇਹ ਖ਼ਬਰ ਵੀ ਪੜ੍ਹੋ : ਮਹਿਲਾ ਕਮਿਸ਼ਨ ਨੇ ਸਾਇਨਾ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਸਿਧਾਰਥ ਦਾ ਟਵਿਟਰ ਅਕਾਊਂਟ ਬਲਾਕ ਕਰਨ ਦੀ ਕੀਤੀ ਮੰਗ
ਰਣਵੀਰ ਕਹਿੰਦੇ ਹਨ, ‘‘ਮੈਂ ਹਮੇਸ਼ਾ ਅਜਿਹੇ ਕਿਰਦਾਰਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ, ਜੋ ਲੀਕ ਤੋਂ ਹੱਟ ਕੇ ਹੋਣ ਤੇ ਇਕ-ਦੂਜੇ ਤੋਂ ਵੱਖ ਹੋਣ ਕਿਉਂਕਿ ਇਕ ਪ੍ਰਭਾਵਸ਼ਾਲੀ ਅਦਾਕਾਰ ਦੇ ਤੌਰ ’ਤੇ ਆਪਣੇ ਸਫਰ ’ਚ ਅੱਗੇ ਵਧਦੇ ਹੋਏ ਮੈਨੂੰ ਉਨ੍ਹਾਂ ਸਾਰੇ ਕਲਾਕਾਰਾਂ ਨਾਲ ਬੇਹੱਦ ਲਗਾਅ ਮਹਿਸੂਸ ਹੋਇਆ, ਜਿਨ੍ਹਾਂ ’ਚ ਵੱਖ-ਵੱਖ ਰੇਂਜ ਦੇ ਕਿਰਦਾਰਾਂ ਨੂੰ ਬਾਖੂਬੀ ਨਿਭਾਉਣ ਦੀ ਕਾਬਲੀਅਤ ਹੈ।’’
ਰਣਵੀਰ ਨੇ ਅੱਗੇ ਕਿਹਾ, ‘‘ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰ ਸਕਦੇ ਹਨ ਤੇ ਡੈਨੀਅਲ ਡੇ-ਲੁਈਸ ਦੀ ਤਰ੍ਹਾਂ ਆਪਣੇ ਆਪ ਨੂੰ ਆਪਣੇ ਕਿਰਦਾਰ ’ਚ ਢਾਲ ਸਕਦੇ ਹਨ। ਜਦੋਂ ਤੁਸੀਂ ਅਜਿਹੇ ਕਿਸੇ ਕਲਾਕਾਰ ਦੀਆਂ ਦੋ ਵੱਖ-ਵੱਖ ਫ਼ਿਲਮਾਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਦੋ ਵੱਖ-ਵੱਖ ਲੋਕਾਂ ਨੇ ਇਹ ਕਿਰਦਾਰ ਨਿਭਾਏ ਹਨ, ਜਿਸ ਨੂੰ ਦੇਖ ਕੇ ਮੈਂ ਸੱਚਮੁੱਚ ਹੈਰਾਨ ਹੋ ਜਾਂਦਾ ਹਾਂ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਲਵਿਕਾ ਸੂਦ ਕੰਪਿਊਟਰ ਇੰਜੀਨੀਅਰ ਤੋਂ ਬਣੀ ਸਮਾਜ ਸੇਵੀ, ਹੁਣ ਕਾਂਗਰਸ 'ਚ ਐਂਟਰੀ ਦੇ ਸਫ਼ਰ ਦੀ ਜਾਣੋ ਪੂਰੀ ਕਹਾਣੀ
NEXT STORY