ਮੁੰਬਈ- 15 ਫਰਵਰੀ ਨੂੰ ਮਸ਼ਹੂਰ ਗਾਇਕ ਬੱਪੀ ਲਹਿਰੀ ਦੇ ਦਿਹਾਂਤ ਦੀ ਖ਼ਬਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪ੍ਰਸ਼ੰਸਕ ਬੱਪੀ ਦਾ ਨੂੰ ਖੋਹਣ ਤੋਂ ਬਹੁਤ ਦੁਖ਼ੀ ਨਜ਼ਰ ਆਏ। ਉਧਰ ਸੰਗੀਤਕਾਰ ਦਾ ਪਰਿਵਾਰ ਵੀ ਬੱਪੀ ਦੇ ਦਿਹਾਂਤ ਨਾਲ ਟੁੱਟ ਗਿਆ। ਬੱਪੀ ਦੇ ਅੰਤਿਮ ਸੰਸਕਾਰ ਦੇ ਸਮੇਂ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ ਸੀ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਬੱਪੀ ਨੂੰ ਆਖਿਰੀ ਵਿਦਾਈ ਦਿੰਦੇ ਸਮੇਂ ਦੀਆਂ ਤਸਵੀਰਾਂ ਨੇ ਸਭ ਦਾ ਦਿਲ ਦਹਿਲਾ ਕੇ ਰੱਖ ਦਿੱਤਾ। ਪਤਨੀ ਚਿਤਰਾਣੀ ਲਹਿਰੀ ਵੀ ਆਪਣੇ ਪਤੀ ਨੂੰ ਖੋਹਣ ਨਾਲ ਬੁਰੀ ਤਰ੍ਹਾਂ ਟੁੱਟ ਗਈ। ਪਤੀ ਦੇ ਅੰਤਿਮ ਸੰਸਕਾਰ ਦੇ ਸਮੇਂ ਉਨ੍ਹਾਂ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਚਿਤਰਾਣੀ ਦੀ ਇਕ ਚੀਜ਼ ਜੋ ਸਭ ਨੂੰ ਹੈਰਾਨ ਕਰ ਰਹੀ ਹੈ।
ਤਸਵੀਰਾਂ 'ਚ ਬੱਪੀ ਲਹਿਰੀ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਪਤਨੀ ਚਿਤਰਾਣੀ ਮਾਂਗ 'ਚ ਸਿੰਦੂਰ ਲਗਾਏ ਨਜ਼ਰ ਆਈ।
ਹਾਲਾਂਕਿ ਇਸ ਦੌਰਾਨ ਉਹ ਪਤੀ ਦੇ ਪਿੱਛੇ ਰੋਂਦੀ ਆਪਣਾ ਹੋਸ਼ ਖੋਹਦੀ ਦਿਖਾਈ ਦਿੱਤੀ ਪਰ ਪਤੀ ਦੀ ਮੌਤ ਤੋਂ ਬਾਅਦ ਵੀ ਚਿਤਰਾਣੀ ਲਹਿਰੀ ਦੀ ਮਾਂਗ 'ਚ ਸਿੰਦੂਰ ਦੇਖ ਪ੍ਰਸ਼ੰਸਕ ਹੈਰਾਨ ਹੋ ਰਹੇ ਸਨ।
ਪਿਤਾ ਬੱਪੀ ਲਹਿਰੀ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਉਨ੍ਹਾਂ ਦੀ ਧੀ ਰੋਂਦੀ ਨਜ਼ਰ ਆਈ। ਪੁੱਤਰ ਬੱਪਾ ਨੇ ਕੰਬਦੇ ਹੱਥਾਂ ਨਾਲ ਆਪਣੇ ਪਿਤਾ ਨੂੰ ਅਗਨੀ ਦਿੱਤੀ।
ਦੱਸ ਦੇਈਏ ਕਿ ਬੱਪੀ ਨੇ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ 'ਚ 15 ਫਰਵਰੀ 2022 ਦੀ ਰਾਤ ਨੂੰ ਅੰਤਿਮ ਸਾਹ ਲਿਆ ਸੀ। ਇਕ ਮਹੀਨੇ ਤੱਕ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ 15 ਫਰਵਰੀ ਨੂੰ ਉਨ੍ਹਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ ਅਤੇ ਮੰਗਲਵਾਰ ਜਿਵੇਂ ਹੀ ਉਨ੍ਹਾਂ ਨੂੰ ਇਲਾਜ ਦੇ ਲਈ ਫਿਰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ ਦਾ ਮਾਮਲਾ, ਟਰੱਕ ਚਾਲਕ ਗ੍ਰਿਫ਼ਤਾਰ
NEXT STORY