ਮੁੰਬਈ: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇੰਡਸਟਰੀ ਦਾ ਮਸ਼ਹੂਰ ਜੋੜਾ ਹੈ। ਇਸ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਰਣਵੀਰ ਵੀ ਦੀਪਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਨਹੀਂ ਛੱਡਦੇ । ਹਾਲ ਹੀ ’ਚ ਦੀਪਿਕਾ ਅਤੇ ਰਣਵੀਰ ਮੁੰਬਈ ਦੇ ਏਅਰਪੋਰਟ ’ਤੇ ਨਜ਼ਰ ਆਏ ਹਨ। ਦਰਅਸਲ ਬੀਤੇ ਦਿਨੀਂ ਰਣਵੀਰ ਸਿੰਘ ਦਾ ਜਨਮਦਿਨ ਸੀ ਇਸ ਮੌਕੇ ’ਤੇ ਬਾਲੀਵੁੱਡ ਜੋੜਾ ਯੂ.ਐੱਸ.ਏ ’ਚ ਸੀ।
![PunjabKesari](https://static.jagbani.com/multimedia/13_10_568600406s123456789012345-ll.jpg)
ਉੱਥੇ ਅਦਾਕਾਰਾ ਨੇ ਰਣਵੀਰ ਸਿੰਘ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਹੁਣ 10 ਜੁਲਾਈ ਦੀ ਰਾਤ ਨੂੰ ਦੀਪਿਕਾ ਅਤੇ ਰਣਵੀਰ ਮੁੰਬਈ ਪਰਤ ਆਏ ਹਨ। ਏਅਰਪੋਰਟ ਤੋਂ ਇਸ ਜੋੜੇ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਵਾਈਟ ਸਵੇਟ ਸ਼ਰਟ ਅਤੇ ਪੈਂਟ ’ਚ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।
![PunjabKesari](https://static.jagbani.com/multimedia/13_10_570006457s1234567890123456-ll.jpg)
ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ
ਦੀਪਿਕਾ ਨੇ ਹਾਈ ਬਨ ਅਤੇ ਸਪੋਰਟ ਸ਼ੂਜ਼ ਨਾਲ ਆਪਣਾ ਲੁੱਕ ਨੂੰ ਪੂਰਾ ਕੀਤਾ ਹੈ। ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਇਕ ਵਾਰ ਫ਼ਿਰ ਅਦਾਕਾਰ ਆਪਣੇ ਅਜੀਬ ਅੰਦਾਜ਼ ’ਚ ਨਜ਼ਰ ਆਏ। ਅਦਾਕਾਰ ਨੂੰ ਲਾਲ ਪੈਂਟ ਦੇ ਨਾਲ ਹੂਡੀ ’ਚ ਦੇਖਿਆ ਗਿਆ ਹੈ। ਦੋਵੇਂ ਏਅਰਪੋਰਟ ਇਕ ਦੂਸਰੇ ਦਾ ਹੱਥ ਫ਼ੜ੍ਹ ਪੋਜ਼ ਦੇ ਰਹੇ ਹਨ। ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/13_10_571568766s12345678901234567-ll.jpg)
ਇਹ ਵੀ ਪੜ੍ਹੋ : ਰੋਡੀਜ਼ 18: ਆਸ਼ੀਸ਼ ਭਾਟੀਆ-ਨੰਦਿਨੀ ਨੇ ਜਿੱਤੀ ਟਰਾਫ਼ੀ, ਪਹਿਲੀ ਵਾਰ ਦੋ ਮੁਕਾਬਲੇਬਾਜ਼ ਦੇ ਸਿਰ ਸਜਿਆ ਤਾਜ
ਅਦਾਕਾਰ ਰਣਵੀਰ ਸਿੰਘ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਹਾਲ ਹੀ ’ਚ ‘ਜੈਸ਼ਭਾਈ ਜੋਰਦਾਰ’ ’ਚ ਦੇਖਿਆ ਗਿਆ ਸੀ। ਅਗਾਮੀ ਫ਼ਿਲਮ ਦੀ ਗੱਲ ਕਰੀਏ ਤਾਂ ਅਦਾਕਾਰ ਆਲੀਆ ਭੱਟ ਅਤੇ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਰਕਸ’ ਨਾਲ ‘ਰੌਕੀ ਔਰ ਰਾਣੀ ਕੀ ਲਵ ਸਟੋਰੀ’ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੀਪਿਕਾ ਫ਼ਿਲਮ ‘ਗਹਿਰਾਈਆ’ ’ਚ ਦਿਖਾਈ ਦਿੱਤੀ ਸੀ। ਦੀਪਿਕਾ ਜਲਦ ਹੀ ਪਠਾਨ, ਫ਼ਾਈਟਰ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ।
ਸੋਨਮ ਕਪੂਰ ਦੇ ਮਾਂ ਬਣਨ ਦੀ ਖ਼ਬਰ ਹੋਈ ਵਾਇਰਲ, ਜਾਣੋ ਕਿ ਹੈ ਇਸ ਦੀ ਸੱਚਾਈ
NEXT STORY