ਮੁੰਬਈ- ਦੀਪਿਕਾ ਪਾਦੂਕੋਣ ਨੇ ਆਖ਼ਰਕਾਰ ਪਹਿਲੀ ਵਾਰ ਆਪਣੇ ਬੇਬੀ ਬੰਪ ਦੀ ਝਲਕ ਸਾਂਝੀ ਕਰਦੇ ਹੋਏ ਉਸ ਨੇ ਦੇ ਬੇਬੀ ਬੰਪ 'ਤੇ ਸਵਾਲ ਉਠਾਉਣ ਵਾਲੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਦੀਪਿਕਾ ਪਾਦੂਕੋਣ ਜਲਦ ਹੀ ਪਤੀ ਰਣਵੀਰ ਸਿੰਘ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਫੋਟੋਆਂ ਦੀ ਇੱਕ ਲੜੀ ਸਾਂਝੀ ਕਰਕੇ ਆਪਣੇ ਬੇਬੀ ਬੰਪ ਦੀ ਪਹਿਲੀ ਝਲਕ ਦਿਖਾਈ।ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਨਜ਼ਰ ਆ ਰਹੀ ਹੈ, ਜੋ ਜਲਦ ਹੀ ਮਾਂ ਬਣਨ ਜਾ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਬਹੁਤ ਹੋ ਗਿਆ...ਹੁਣ ਮੈਨੂੰ ਭੁੱਖ ਲੱਗੀ ਹੈ।' ਅਦਾਕਾਰਾ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਹਾਡੇ ਅਤੇ ਕਲਕੀ ਨੂੰ ਤੁਹਾਡੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ।' ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਸਭ ਤੋਂ ਪਿਆਰੀ ਮਾਂ ਹੋ।
-ll.jpg)
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੌਰਾਨ ਜਦੋਂ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੀ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਅਦਾਕਾਰਾ ਨੂੰ ਬੇਬੀ ਬੰਪ ਦਿਖਾਈ ਨਾ ਦੇਣ ਕਾਰਨ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਪਤੀ ਰਣਵੀਰ ਸਿੰਘ ਨੇ ਅੱਗੇ ਆ ਕੇ ਟ੍ਰੋਲਾਂ ਨੂੰ ਕਰਾਰਾ ਜਵਾਬ ਦਿੱਤਾ।

ਦੀਪਿਕਾ ਪਾਦੁਕੋਣ ਦੀ ਫੋਟੋ ਸ਼ੇਅਰ ਕਰਦੇ ਹੋਏ ਰਣਵੀਰ ਸਿੰਘ ਨੇ ਲਿਖਿਆ ਸੀ, 'ਬੁਰੀ ਨਜ਼ਰਵਾਲੇ, ਤੇਰਾ ਮੂੰਹ ਕਾਲਾ ਹੈ'। ਉਸ ਨੇ ਇਸ਼ਾਰਿਆਂ ਦੇ ਜ਼ਰੀਏ ਟ੍ਰੋਲਸ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਹੁਣ ਅਦਾਕਾਰਾ ਨੇ ਸਾਰੇ ਟ੍ਰੋਲਸ ਨੂੰ ਚੁੱਪ ਕਰਾ ਦਿੱਤਾ ਹੈ।

6ਵੀਂ ਵਾਰ ਲੋਕਾਂ ਨੂੰ ਦੀਵਾਨਾ ਬਣਾਉਣਗੇ ਦਿਲਜੀਤ ਤੇ ਨੀਰੂ, 27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਫ਼ਿਲਮ
NEXT STORY