ਮੁੰਬਈ- ਬਾਲੀਵੁੱਡ ਦੀ ਮਸਤਾਨੀ ਭਾਵ ਅਦਾਕਾਰਾ ਦੀਪਿਕਾ ਪਾਦੁਕੋਣ ਬੀਤੇ ਕਈ ਦਿਨਾਂ ਤੋਂ ਫਰਾਂਸ 'ਚ ਚੱਲ ਰਹੇ 75ਵੇਂ ਕਾਨਸ ਫਿਲਮ ਫੈਸਟੀਵਲ 'ਚ ਆਪਣੇ ਹੁਸਨ ਦਾ ਜਲਵਾ ਬਿਖੇਰ ਰਹੀ ਸੀ। ਦੀਪਿਕਾ ਇਸ ਵਾਰ ਜੂਰੀ ਮੈਂਬਰ ਦੇ ਤੌਰ 'ਤੇ ਉਥੇ ਸ਼ਾਮਲ ਹੋਈ ਹੈ। ਅਜਿਹੇ 'ਚ ਦੀਪਿਕਾ ਹਰ ਦਿਨ ਆਪਣੀ ਲੁਕ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਰਹੀ ਹੈ।

17 ਮਈ ਤੋਂ ਸ਼ੁਰੂ ਹੋਏ ਇਸ ਫਿਲਮ ਫੈਸਟੀਵਲ ਦਾ 28 ਮਈ ਨੂੰ ਆਖਿਰੀ ਦਿਨ ਸੀ। ਆਖਿਰੀ ਦਿਨ ਵੀ ਦੀਪਿਕਾ ਨੇ ਆਪਣੇ ਲੁਕ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ। ਉਧਰ ਹੁਣ ਦੀਪਿਕਾ ਮੁੰਬਈ ਵਾਪਸ ਪਰਤੀ ਆਈ ਹੈ। ਸੋਮਵਾਰ ਸਵੇਰੇ ਦੀਪਿਕਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

ਇਸ ਦੌਰਾਨ ਦੀਪਿਕਾ ਦੀ ਪੇਸਟਲ ਗ੍ਰੀਨ ਆਊਟਫਿਟ 'ਚ ਖੂਬਸੂਰਤ ਲੁਕ ਦੇਖਣ ਨੂੰ ਮਿਲੀ। ਲੁਕ ਦੀ ਗੱਲ ਕਰੀਏ ਤਾਂ ਦੀਪਿਕਾ ਨੇ ਵ੍ਹਾਈਟ ਟੈਂਕ ਟਾਪ, ਪੇਸਟਲ ਸਟ੍ਰੇਟਫਿਟ ਟਰਾਊਜਰ ਦੇ ਨਾਲ ਮੈਚਿੰਗ ਬਲੇਜਰ ਕੈਰੀ ਕੀਤਾ ਸੀ।

ਇਸ ਲੁਕ ਨੂੰ ਦੀਪਿਕਾ ਨੇ ਮਿਨੀਮਲ ਮੇਕਅਪ, ਖੁੱਲ੍ਹੇ ਵਾਲ ਅਤੇ ਐਨਕਾਂ ਨਾਲ ਪੂਰਾ ਕੀਤਾ ਹੋਇਆ ਹੈ। ਦੀਪਿਕਾ ਨੇ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੱਤੇ। ਪ੍ਰਸ਼ੰਸਕ ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਕੰਮਕਾਰ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਰਿਤਿਕ ਦੇ ਨਾਲ 'ਫਾਈਟਰ' 'ਚ ਦਿਖੇਗੀ।

ਦਿਨੇਸ਼ ਵਿਜਾਨ ਦੀ ਭੈਣ ਪੂਜਾ ਵਿਜਾਨ ਦੀ ਵੈਡਿੰਗ ਰਿਸੈਪਸ਼ਨ ’ਚ ਸ਼ਾਮਲ ਹੋਏ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ
NEXT STORY