ਮੁੰਬਈ (ਬਿਊਰੋ)– ‘ਦਿਆ ਔਰ ਬਾਤੀ ਹਮ’ ਫੇਮ ਤੇ ਛੋਟੇ ਪਰਦੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਦੀਪਿਕਾ ਸਿੰਘ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਏ ਦਿਨ ਆਪਣੇ ਡਾਂਸ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਆਪਣੇ ਡਾਂਸ ਕਾਰਨ ਦੀਪਿਕਾ ਸਿੰਘ ਨੂੰ ਕਈ ਵਾਰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਇਸ ਦੇ ਬਾਵਜੂਦ ਉਹ ਡਾਂਸ ਵੀਡੀਓਜ਼ ਸਾਂਝੀਆਂ ਕਰਨਾ ਨਹੀਂ ਭੁੱਲਦੀ।

ਹਾਲ ਦੇ ਸਮੇਂ ਵੀ ਦੀਪਿਕਾ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ, ਜਿਸ ’ਚ ਉਹ ਬਾਦਸ਼ਾਹ ਦੇ ਹਾਲ ਹੀ ’ਚ ਰਿਲੀਜ਼ ਹੋਏ ਨਵੇਂ ਗੀਤ ‘ਪਾਣੀ ਪਾਣੀ’ ’ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਇਸ ਦੌਰਾਨ ਉਸ ਨੇ ਸਾੜ੍ਹੀ ਪਹਿਨੀ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਤੁਲਨਾ ਸ਼੍ਰੀਦੇਵੀ ਨਾਲ ਕਰ ਰਹੇ ਹਨ।
ਦੀਪਿਕਾ ਸਿੰਘ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਦੀਪਿਕਾ ਨੇ ਸਫੈਦ ਤੇ ਕਾਲੇ ਰੰਗ ਦੀ ਇੰਡੋ-ਵੈਸਟਰਨ ਸਾੜ੍ਹੀ ਪਹਿਨੀ ਹੋਈ ਹੈ ਤੇ ਉਹ ਬਾਦਸ਼ਾਹ ਦੇ ਗੀਤ ‘ਪਾਣੀ ਪਾਣੀ’ ’ਤੇ ਖੂਬਸੂਰਤ ਅੰਦਾਜ਼ ’ਚ ਡਾਂਸ ਕਰ ਰਹੀ ਹੈ। ਪ੍ਰਸ਼ੰਸਕ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਕੁਮੈਂਟ ਕਰਕੇ ਰੱਜ ਕੇ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਸਿੰਗਾ ਨੇ ਪਿਤਾ ਦੇ ਜਨਮਦਿਨ 'ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਲੱਗਾ ਵਧਾਈਆਂ ਦਾ ਤਾਂਤਾ
NEXT STORY