ਨਵੀਂ ਦਿਲੀ (ਏਜੰਸੀ)- ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਸ਼ਖਸੀਅਤ ਅਧਿਕਾਰਾਂ (personality rights) ਦੀ ਰੱਖਿਆ ਕਰਦੇ ਹੋਏ ਕਈ ਵੈਬਸਾਈਟਾਂ ਅਤੇ ਆਨਲਾਈਨ ਪਲੇਟਫਾਰਮਜ਼ ਨੂੰ ਉਨ੍ਹਾਂ ਦਾ ਨਾਮ ਤੇ ਤਸਵੀਰਾਂ ਬਿਨਾਂ ਇਜਾਜ਼ਤ ਵਰਤਣ ਤੋਂ ਰੋਕ ਦਿੱਤਾ ਹੈ। ਕੋਰਟ ਨੇ ਕਿਹਾ ਕਿ ਅਜੈ ਦੇਵਗਨ ਦੀ ਹਿਮਤੀ ਤੋਂ ਬਿਨਾਂ ਉਨ੍ਹਾਂ ਤਸਵੀਰ, ਨਾਮ ਜਾਂ ਹੋਰ ਪਹਿਚਾਣ ਦੀ ਵਰਤੋਂ ਕਿਸੇ ਵੀ ਵਪਾਰਕ ਲਾਭ ਲਈ ਗੈਰ-ਕਾਨੂੰਨੀ ਹੈ।
ਹਾਈ ਕੋਰਟ ਨੇ ਉਹਨਾਂ ਪਲੇਟਫਾਰਮਜ਼ ‘ਤੇ ਵੀ ਰੋਕ ਲਗਾਈ ਹੈ ਜੋ AI ਅਤੇ ਡੀਪਫੇਕ ਤਕਨਾਲੋਜੀ ਦੀ ਵਰਤੋਂ ਕਰਕੇ ਅਜੈ ਦੇਵਗਨ ਨਾਲ ਛੇੜਛਾੜ ਕੀਤੀ ਸਮੱਗਰੀ ਤਿਆਰ ਕਰ ਰਹੇ ਸਨ। ਕੋਰਟ ਨੇ ਇੰਟਰਨੈੱਟ ‘ਤੇ ਅਪਲੋਡ ਕੀਤੀ ਕੁਝ ਅਸ਼ਲੀਲ ਅਤੇ ਗਲਤ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਹਨ। ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਨੇ ਕਿਹਾ ਕਿ ਮਾਮਲੇ ਵਿੱਚ ਵਿਸਥਾਰਪੂਰਵਕ ਆਰਡਰ ਜਲਦੀ ਜਾਰੀ ਕੀਤਾ ਜਾਵੇਗਾ।
ਅਦਾਲਤ ਵਿੱਚ ਅਜੈ ਦੇਵਗਨ ਦੇ ਵਕੀਲ ਪ੍ਰਵੀਣ ਆਨੰਦ ਨੇ ਦੱਸਿਆ ਕਿ ਕਈ ਵੈਬਸਾਈਟਾਂ ਉਨ੍ਹਾਂ ਦੇ ਨਾਮ ‘ਤੇ ਕੈਪ, ਸਟਿਕਰ ਅਤੇ ਪੋਸਟਰ ਸਮੇਤ ਕਮਰਸ਼ੀਅਲ ਮਰਚੈਂਡਾਈਜ਼ ਵੇਚ ਰਹੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਵਾਲੀ ਸਮੱਗਰੀ ਵੀ ਫੈਲਾ ਰਹੀਆਂ ਹਨ। ਕੋਰਟ ਨੇ ਇਹ ਵੀ ਹਦਾਇਤ ਦਿੱਤੀ ਕਿ ਅਗਲੇ ਸਮੇਂ ਕਿਸੇ ਵੀ ਅਜਿਹੇ ਮਾਮਲੇ ਵਿੱਚ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਸ਼ਿਕਾਇਤ ਕੀਤੀ ਜਾਵੇ, ਫਿਰ ਹੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ।
ਹਾਲ ਹੀ ਵਿੱਚ ਕਈ ਹੋਰ ਫਿਲਮੀ ਸਿਤਾਰਿਆਂ—ਜਿਵੇਂ ਕਿ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਜਯਾ ਬੱਚਨ, ਰਿਤਿਕ ਰੋਸ਼ਨ, ਕਰਨ ਜੋਹਰ, ਨਾਗਾਅਰਜੂਨ ਆਦਿ—ਨੇ ਵੀ ਅਪਣੇ ਪਬਲਿਸਿਟੀ ਅਤੇ personality ਅਧਿਕਾਰਾਂ ਦੀ ਰੱਖਿਆ ਲਈ ਹਾਈ ਕੋਰਟ ਦਾ ਰੁਖ ਕੀਤਾ ਸੀ, ਜਿਸ ‘ਤੇ ਅਦਾਲਤ ਨੇ ਉਨ੍ਹਾਂ ਨੂੰ ਵੀ ਅੰਤਰਿਮ ਰਾਹਤ ਦਿੱਤੀ।
'450 ਕਰੋੜ ਦੀ ਜਾਇਦਾਦ ਨਹੀਂ, ਬਸ..!', ਧਰਮਿੰਦਰ ਦੀ ਧੀ ਨੇ ਮੰਗ ਲਈ ਇਹ ਚੀਜ਼
NEXT STORY