ਮੁੰਬਈ (ਬਿਊਰੋ)– ਸੁਪਰਸਟਾਰ ਨਾਨੀ ਦਰਸ਼ਕਾਂ ਲਈ ਇਕ ਪੂਰੇ ਭਾਰਤ ’ਚ ਮਨੋਰੰਜਨ ਕਰਨ ਵਾਲੀ ਫ਼ਿਲਮ ‘ਦਸਾਰਾ’ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਆਪਣੇ ਐਲਾਨ ਤੋਂ ਬਾਅਦ ਤੋਂ ਹੀ ਸੁਰਖ਼ੀਆਂ ਬਟੋਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼
ਲਖਨਊ ’ਚ ਆਪਣੀ ਕਿਸਮ ਦਾ ਪਹਿਲਾ ਟਰੇਲਰ ਲਾਂਚ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਫ਼ਿਲਮ ਦੇ ਸੰਗੀਤ ਨੂੰ ਮੁੰਬਈ ’ਚ ਪਹਿਲੀ ਵਾਰ ਇਕ ਦਿਲਚਸਪ ਪ੍ਰੋਗਰਾਮ ਨਾਲ ਲਾਂਚ ਕੀਤਾ, ਜਿਸ ਨੇ ਦਰਸ਼ਕਾਂ ਨੂੰ ਸਾਲ ਦੇ ਸਭ ਤੋਂ ਵਧੀਆ ਗੀਤ ‘ਧੂਮ ਧਾਮ’ ਨੂੰ ਲਾਂਚ ਕੀਤਾ।
ਨਾਨੀ, ਕੀਰਤੀ ਸੁਰੇਸ਼ ਤੇ ਦੀਕਸ਼ਿਤ ਸ਼ੈੱਟੀ ਸਟਾਰਰ ‘ਧੂਮ ਧਾਮ’ ਨੂੰ ਸਿਰਫ ‘ਸਭ ਤੋਂ ਪ੍ਰਸਿੱਧ ਲੋਕਲ ਸਟ੍ਰੀਟ ਗੀਤ’ ਤੇ ਅਪਟੈਂਪੋ ਬੀਟਸ ਦੇ ਨਾਲ ਇਕ ਪੂਰੀ ਤਰ੍ਹਾਂ ਊਰਜਾਵਾਨ, ਡਾਂਸ ਟਰੈਕ ਕਿਹਾ ਜਾ ਸਕਦਾ ਹੈ, ਜੋ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ।
ਨਾਨੀ ਨੇ ਇਸ ਵਾਰ ਟਰੇਲਰ ਲਾਂਚ ਈਵੈਂਟ ’ਚ ਇਕ ਟਰੱਕ ’ਤੇ ਇਕ ਸ਼ਾਨਦਾਰ ਐਂਟਰੀ ਕਰਨ ਤੋਂ ਬਾਅਦ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਕ ਹੋਰ ਦੱਖਣ ਦੇ ਮਨਪਸੰਦ ਰਾਣਾ ਡੱਗੂਬਾਤੀ ਦੇ ਨਾਲ ਦਾਖ਼ਲ ਹੋਇਆ, ਜੋ ਫ਼ਿਲਮ ਦੇ ਸਮਰਥਨ ’ਚ ਲਾਂਚ ਦਾ ਹਿੱਸਾ ਬਣ ਗਿਆ। ਇਹ ਫ਼ਿਲਮ 30 ਮਾਰਚ ਨੂੰ ਦੇਸ਼ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁੁਮੈਂਟ ਕਰਕੇ ਸਾਂਝੀ ਕਰੋ।
‘ਜੁਬਲੀ’ ਦਾ ਟਰੇਲਰ ਗਲੈਮਰ, ਚਮਕ, ਇੱਛਾਵਾਂ ਤੇ ਵਿਸ਼ਵਾਸਘਾਤ ਨਾਲ ਭਰੀ ਦੁਨੀਆ ਨੂੰ ਲਿਆਂਦਾ ਹੈ ਸਾਹਮਣੇ
NEXT STORY