ਮੁੰਬਈ- ਬਾਲੀਵੁੱਡ ਦੀ ਨਵੀਂ ਸੈਂਸੇਸ਼ਨ ਅਤੇ ਫਿਲਮ 'ਧੁਰੰਦਰ' (Dhurandhar) ਦੀ ਅਦਾਕਾਰਾ ਸਾਰਾ ਅਰਜੁਨ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀ ਖ਼ੂਬਸੂਰਤੀ ਦੇ ਜਲਵੇ ਬਿਖੇਰ ਰਹੀ ਹੈ। ਸਿਰਫ 20 ਸਾਲ ਦੀ ਉਮਰ ਵਿੱਚ ਸਾਰਾ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਦੀ ਕਾਮਯਾਬੀ ਦੇ ਵਿਚਕਾਰ ਹੁਣ ਸਾਰਾ ਦੇ 'ਕਿਲਰ ਲੁੱਕ' ਨੇ ਇੰਟਰਨੈੱਟ ਦਾ ਪਾਰਾ ਚੜ੍ਹਾ ਦਿੱਤਾ ਹੈ।

ਰਣਵੀਰ ਸਿੰਘ ਦੀ 'ਪਤਨੀ' ਬਣ ਜਿੱਤਿਆ ਦਿਲ
ਸਾਰਾ ਅਰਜੁਨ ਨੇ ਫਿਲਮ 'ਧੁਰੰਦਰ' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸੁਪਰਸਟਾਰ ਰਣਵੀਰ ਸਿੰਘ ਦੀ ਪਤਨੀ 'ਅਲੀਨਾ' ਦਾ ਕਿਰਦਾਰ ਨਿਭਾਇਆ ਹੈ। ਦਰਸ਼ਕਾਂ ਨੇ ਪਰਦੇ 'ਤੇ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕੀਤਾ ਹੈ ਅਤੇ ਹੁਣ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਨੇ ਪ੍ਰਸ਼ੰਸਕਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ।

ਮਰੂਨ ਬੈਕਲੈੱਸ ਡਰੈੱਸ 'ਚ ਦਿਖਾਇਆ ਸਿਜ਼ਲਿੰਗ ਅੰਦਾਜ਼
ਸਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਮਰੂਨ ਰੰਗ ਦੀ ਡੀਪ ਪਲੰਜਿੰਗ ਨੈਕਲਾਈਨ ਵਾਲੀ ਬੈਕਲੈੱਸ ਡਰੈੱਸ ਵਿੱਚ ਕਹਿਰ ਢਾਹ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਸਾਰਾ ਕਦੇ ਬੈਠ ਕੇ ਅਤੇ ਕਦੇ ਖੜ੍ਹੇ ਹੋ ਕੇ ਕਾਤਿਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਮੁਕੰਮਲ ਕਰਨ ਲਈ ਵਾਲਾਂ ਦਾ 'ਮੈਸੀ ਬੰਨ' ਬਣਾਇਆ ਹੈ ਅਤੇ ਕੈਟੀ ਆਈਲੁੱਕ ਮੇਕਅੱਪ ਦੇ ਨਾਲ ਬ੍ਰਾਊਨ ਨਿਊਡ ਲਿਪਸਟਿਕ ਲਗਾਈ ਹੈ।

ਪ੍ਰਸ਼ੰਸਕਾਂ ਨੇ ਲੁਟਾਇਆ ਭਰਵਾਂ ਪਿਆਰ
ਸਾਰਾ ਦੇ ਇਸ ਇਲੈਕਟ੍ਰੀਫਾਈਂਗ ਲੁੱਕ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਹ ਸਿਰਫ਼ 20 ਸਾਲ ਦੀ ਹੈ। ਕਮੈਂਟ ਸੈਕਸ਼ਨ ਵਿੱਚ ਫੈਨਜ਼ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।





ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਬਰਫ਼ ਦੀਆਂ ਵਾਦੀਆਂ 'ਚ ਪ੍ਰੇਮੀ ਨੇ ਕੀਤਾ ਪ੍ਰਪੋਜ਼ (ਵੀਡੀਓ)
NEXT STORY