ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਨਵਾਬ ਸੈਫ ਅਲੀ ਖ਼ਾਨ ਨਾਲ ਬੀਤੇ ਬੁੱਧਵਾਰ ਨੂੰ ਇੱਕ ਅਜਿਹਾ ਹਾਦਸਾ ਹੋਇਆ, ਜਿਸ ਨੇ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਹੈਰਾਨ ਕਰ ਦਿੱਤਾ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਚੋਰ ਚੋਰੀ ਦੀ ਨੀਅਤ ਨਾਲ ਅਦਾਕਾਰ ਦੇ ਘਰ 'ਚ ਦਾਖਲ ਹੋਇਆ ਸੀ ਅਤੇ ਜਦੋਂ ਸੈਫ ਨੇ ਉਸ ਨੂੰ ਫੜਿਆ ਤਾਂ ਚੋਰ ਨੇ ਅਦਾਕਾਰ 'ਤੇ ਚਾਕੂ ਨਾਲ 6 ਵਾਰ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਇਸ ਤੋਂ ਬਾਅਦ ਤੁਰੰਤ ਸੈਫ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਮਗਰੋਂ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਹੁਣ ਆਖ਼ਰਕਾਰ ਉਨ੍ਹਾਂ ਦੀ ਤਲਾਸ਼ ਪੂਰੀ ਹੋ ਗਈ ਹੈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਮਾਮਲੇ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਮੁਲਜ਼ਮ ਦੇ ਬੰਗਲਾਦੇਸ਼ ਨਾਲ ਸਬੰਧ
ਪੁਲਸ ਨੇ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫੁਲ ਸ਼ਹਿਜ਼ਾਦ ਵਜੋਂ ਕੀਤੀ ਹੈ, ਜਿਸ ਨੂੰ ਸੈਫ ਦੇ ਘਰ ਤੋਂ ਕਰੀਬ 35 ਕਿਲੋਮੀਟਰ ਦੂਰ ਹੀਰਾਨੰਦਾਨੀ ਅਸਟੇਟ ਨੇੜਿਓਂ ਫੜਿਆ ਗਿਆ। ਪੁਲਸ ਮੁਤਾਬਕ, ਉਸ ਕੋਲ ਕੋਈ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਹਮਲਾਵਰ ਬੰਗਲਾਦੇਸ਼ੀ ਹੋ ਸਕਦਾ ਹੈ। ਮੁੱਢਲੇ ਸਬੂਤ ਹਨ ਕਿ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਬੰਗਲਾਦੇਸ਼ੀ ਹੈ। ਉਸ ਕੋਲ ਕੋਈ ਜਾਇਜ਼ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਜ਼ਬਤ ਕੀਤੇ ਗਏ ਕੁਝ ਦਸਤਾਵੇਜ਼ ਉਸ ਦੇ ਬੰਗਲਾਦੇਸ਼ੀ ਹੋਣ ਦਾ ਸਬੂਤ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਹਮਲਾਵਰ ਮੁੰਬਈ ਕਦੋਂ ਆਇਆ?
ਸੈਫ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਲਈ ਹੋਰ ਨਾਂ ਵੀ ਵਰਤਦਾ ਸੀ। ਜਿਵੇਂ ਬਿਜੋਏ ਦਾਸ, ਵਿਜੇ ਦਾਸ, ਬੀਜੇ ਅਤੇ ਮੁਹੰਮਦ ਇਲਿਆਸ ਆਦਿ।
ਹਮਲਾਵਰ ਕਰੀਬ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ ਅਤੇ ਉਹ ਸਮੇਂ-ਸਮੇਂ 'ਤੇ ਆਉਂਦਾ-ਜਾਂਦਾ ਰਹਿੰਦਾ ਸੀ। ਹਮਲੇ ਤੋਂ 15 ਦਿਨ ਪਹਿਲਾਂ ਹੀ ਉਹ ਮੁੰਬਈ ਪਰਤਿਆ ਸੀ।
ਮੁਲਜ਼ਮ ਕਿੱਥੇ ਕਰਦਾ ਸੀ ਕੰਮ
ਰਿਪੋਰਟਾਂ ਮੁਤਾਬਕ, ਮੁਲਜ਼ਮ ਠਾਣੇ ਦੇ ਇੱਕ ਪੱਬ 'ਚ ਕੰਮ ਕਰਦਾ ਸੀ ਪਰ ਮੁੰਬਈ ਪੁਲਸ ਨੇ ਹੁਣ ਖੁਲਾਸਾ ਕੀਤਾ ਹੈ ਕਿ ਸੈਫ 'ਤੇ ਹਮਲੇ ਦੀ ਘਟਨਾ ਤੋਂ ਪਹਿਲਾਂ ਮੁਲਜ਼ਮ ਇੱਕ ਹਾਊਸਕੀਪਿੰਗ ਏਜੰਸੀ 'ਚ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਮੁਲਜ਼ਮ ਦਾ ਅਪਰਾਧਿਕ ਰਿਕਾਰਡ ਕੀ ਹੈ?
ਦੱਸ ਦੇਈਏ ਕਿ ਸ਼ੁਰੂਆਤੀ ਜਾਂਚ 'ਚ ਸੈਫ ਦੇ ਮੁੱਖ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਮੁਲਜ਼ਮ ਅਜੇ ਪੁਲਸ ਦੀ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਉਸ ਦੀ ਮੋਬਾਈਲ ਲੋਕੇਸ਼ਨ ਰਾਹੀਂ ਟਰੇਸ ਕੀਤਾ ਸੀ। ਜਲਦ ਹੀ ਪੁਲਸ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰੇਗੀ।
ਕੀ ਸੈਫ ਅਟੈਕ ਮਾਮਲੇ 'ਚ ਘਰ ਦਾ ਮੈਂਬਰ ਹੈ ਸ਼ਾਮਲ?
ਦੱਸ ਦੇਈਏ ਕਿ ਪੁਲਸ ਨੂੰ ਸੈਫ ਦੇ ਘਰ ਕੰਮ ਕਰਨ ਵਾਲੇ ਲੋਕਾਂ 'ਤੇ ਵੀ ਸ਼ੱਕ ਹੈ ਕਿਉਂਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਚੋਰ ਘਰ 'ਚ ਵੜ ਕੇ ਆਸਾਨੀ ਨਾਲ ਹਮਲਾ ਕਰਕੇ ਭੱਜ ਗਿਆ। ਇਸ ਹਮਲੇ ਨੇ ਸਭ ਨੂੰ ਹੈਰਾਨ ਕੀਤਾ ਹੈ ਕਿ ਆਖਿਰ ਇੰਨੀ ਸੁਰੱਖਿਆ ਤੋਂ ਬਾਅਦ ਚੋਰ ਘਰ 'ਚ ਕਿਵੇਂ ਘੁਸ ਸਕਦਾ ਹੈ? ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ 'ਚ ਕੌਣ-ਕੌਣ ਸ਼ਾਮਲ ਹਨ, ਹਮਲਾਵਰ ਇਸ ਘਟਨਾ ਦੀ ਯੋਜਨਾ ਕਿੰਨੇ ਸਮੇਂ ਤੋਂ ਬਣਾ ਰਿਹਾ ਸੀ ਅਤੇ ਉਸ ਦਾ ਇਰਾਦਾ ਕੀ ਸੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਦੇ ਸੈੱਟ 'ਤੇ ਪੋਚਾ ਲਗਾਉਂਦਾ ਸੀ ਇਹ ਅਦਾਕਾਰ, ਅੱਜ ਹੈ ਕਰੋੜਾਂ ਦਾ ਮਾਲਕ
NEXT STORY