ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸਟਾਰ ਕਪਲ ਵਿਕੀ ਕੌਸ਼ਲ ਅਤੇ ਕੈਟਰੀਨਾ ਕੈਫ ਮਾਪੇ ਬਣਨ ਤੋਂ ਬਾਅਦ ਤੋਂ ਹੀ ਚਰਚਾ ‘ਚ ਹਨ। ਨਵੰਬਰ ਮਹੀਨੇ ਆਪਣੇ ਪਹਿਲੇ ਬੱਚੇ (ਇੱਕ ਪੁੱਤਰ) ਦਾ ਸਵਾਗਤ ਕਰਨ ਤੋਂ ਬਾਅਦ, ਫੈਨਜ਼ ਉਸਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਇਸ ਦਰਮਿਆਨ, ਫਿਲਮਫੇਅਰ OTT ਐਵਾਰਡਜ਼ 2025 ਦੌਰਾਨ ਇੱਕ ਅਜਿਹਾ ਪਲ ਸਾਹਮਣੇ ਆਇਆ, ਜਿਸਨੇ ਫੈਨਜ਼ ਦਾ ਧਿਆਨ ਖਿੱਚ ਲਿਆ।
ਇਹ ਵੀ ਪੜ੍ਹੋ: ਹੁਣ ਜੇਲ੍ਹ 'ਚ ਕਟੇਗੀ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਕਰਮ ਭੱਟ ਦੀ ਰਾਤ, ਪਤਨੀ ਨੂੰ ਵੀ ਮਿਲੀ ਸਜ਼ਾ

ਹਾਲ ਹੀ ਵਿੱਚ ਆਯੋਜਿਤ ਫਿਲਮਫੇਅਰ OTT ਐਵਾਰਡਜ਼ ਵਿੱਚ ਆਲੀਆ ਭੱਟ ਅਤੇ ਵਿਕੀ ਕੌਸ਼ਲ ਦੀ ਮੁਲਾਕਾਤ ਹੋਈ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿੱਥੇ ਵਿਕੀ ਆਪਣੇ ਮੋਬਾਈਲ ‘ਚ ਆਲੀਆ ਨੂੰ ਕੁਝ ਦਿਖਾਉਂਦੇ ਨਜ਼ਰ ਆਏ। ਇਸ ਦੌਰਾਨ ਆਲੀਆ ਵੱਲੋਂ ਦਿੱਤੇ ਰੀਐਕਸ਼ਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ: Karan Johar ਕਿਉਂ ਨਹੀਂ ਖਾਂਦੇ ਵਿਆਹਾਂ 'ਚ ਖਾਣਾ?

ਆਲੀਆ ਦੀ ਇਸ ਦਿਲ ਛੂਹਣ ਵਾਲੇ ਰੀਐਕਸ਼ਨ ਨੂੰ ਦੇਖ ਕੇ ਫੈਨਜ਼ ਦਾ ਮੰਨਣਾ ਹੈ ਕਿ ਵਿਕੀ ਨੇ ਉਨ੍ਹਾਂ ਨੂੰ ਆਪਣੇ ਨਵਜੰਮੇ ਪੁੱਤਰ ਦੀਆਂ ਤਸਵੀਰਾਂ ਦਿਖਾਈਆਂ ਹੋਣਗੀਆਂ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਪਲ ਨੂੰ “ਬਹੁਤ ਹੀ ਖੂਬਸੂਰਤ” ਦੱਸਿਆ। ਜ਼ਿਕਰਯੋਗ ਹੈ ਕਿ ਵਿਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ 9 ਦਸੰਬਰ 2021 ਨੂੰ ਰਾਜਸਥਾਨ ਵਿੱਚ ਵਿਆਹ ਕੀਤਾ ਸੀ। ਆਲੀਆ ਭੱਟ ਅਤੇ ਵਿਕੀ ਕੌਸ਼ਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜਲਦੀ ਹੀ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਲਵ ਐਂਡ ਵਾਰ' ਵਿੱਚ ਰਣਬੀਰ ਕਪੂਰ ਨਾਲ ਇਕੱਠੇ ਨਜ਼ਰ ਆਉਣਗੇ, ਜਿਸ ਦੇ 2026 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: 'ਦੇਵੋਂ ਕੇ ਦੇਵ ਮਹਾਦੇਵ' ਦੀ ਸੋਨਾਰਿਕਾ ਨੇ ਦਿਖਾਈ ਧੀ ਦੀ ਪਹਿਲੀ ਝਲਕ, ਜਾਣੋ ਕੀ ਰੱਖਿਆ ਨਾਂ
'ਧੁਰੰਦਰ' ਨੇ ਭਾਰਤੀ ਬਾਜ਼ਾਰ 'ਚ 411 ਕਰੋੜ ਰੁਪਏ ਦੀ ਕੀਤੀ ਕਮਾਈ
NEXT STORY