ਮੁੰਬਈ - ਮਰਹੂਮ ਅਦਾਕਾਰ ਦਿਲੀਪ ਕੁਮਾਰ ਦੇ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਨੂੰ ਪਿਛਲੇ ਸਾਲ ਢਾਹ ਕੇ ਇਥੇ ਹਾਊਸਿੰਗ ਕੰਪਲੈਕਸ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਹੁਣ ਇਸ ਵਿਚ ਇਕ ਆਲੀਸ਼ਾਨ ਅਪਾਰਟਮੈਂਟ 155 ਕਰੋੜ ਰੁਪਏ ਵਿਚ ਵੇਚਿਆ ਗਿਆ ਹੈ। ਹਾਲਾਂਕਿ, 9.3 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਸਮੇਤ ਟ੍ਰਿਪਲੈਕਸ ਅਪਾਰਟਮੈਂਟ ਦਾ ਇਹ ਸੌਦਾ ਲੱਗਭਗ 172 ਕਰੋੜ ਰੁਪਏ ’ਚ ਪਿਆ ਹੈ। ਇਹ ਅਪਾਰਟਮੈਂਟ 9,527.21 ਵਰਗ ਫੁੱਟ ’ਚ ਫੈਲਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਇਸ ਅਪਾਰਟਮੈਂਟ ਨੂੰ ਐਪਕੋ ਇਨਫਰਾਟੈੱਕ ਪ੍ਰਾਈਵੇਟ ਲਿਮਟਿਡ ਵਲੋਂ ਖਰੀਦਿਆ ਗਿਆ ਹੈ। ਇਹ ਟ੍ਰਿਪਲੈਕਸ ਬਿਲਡਿੰਗ ਦੇ 9ਵੇਂ, 10ਵੇਂ ਅਤੇ 11ਵੇਂ ਫਲੋਰ ’ਤੇ ਫੈਲਿਆ ਹੋਇਆ ਹੈ। ਪ੍ਰਤੀ ਵਰਗ ਫੁੱਟ ਕੀਮਤ 1.62 ਲੱਖ ਰੁਪਏ ਪਈ। ਇਸ ਤੋਂ ਇਲਾਵਾ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਹੈ।
ਜਿਸ ਥਾਂ ’ਤੇ ਇਹ ਹਾਊਸਿੰਗ ਕੰਪਲੈਕਸ ਹੈ, ਉਹ ਦਿਲੀਪ ਕੁਮਾਰ ਦੇ ਬੰਗਲੇ ਨੂੰ ਢਾਹ ਕੇ ਬਣਾਇਆ ਗਿਆ ਹੈ। ਉਨ੍ਹਾਂ 1953 ਵਿਚ ਇਸਨੂੰ ਮੁਹੰਮਦ ਲਤੀਫ ਤੋਂ 1.4 ਲੱਖ ਰੁਪਏ ਵਿਚ ਖਰੀਦਿਆ ਸੀ। ਇਸ ਤੋਂ ਬਾਅਦ ਉਹ ਇਥੇ ਲੱਗਭਗ 50 ਸਾਲ ਤੱਕ ਰਹੇ। ਹੁਣ ਇਤਿਹਾਸ ਬਣ ਚੁੱਕਾ ਇਹ ਬੰਗਲਾ ਕਈ ਸਾਲਾਂ ਤੱਕ ਕਾਨੂੰਨੀ ਵਿਵਾਦਾਂ ਵਿਚ ਘਿਰਿਆ ਹੋਇਆ ਸੀ। ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ਵਿਚ 7 ਜੁਲਾਈ, 2021 ਵਿਚ ਦਿਹਾਂਤ ਹੋ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ ਦੇਣਗੇ ਫੈਨਜ਼ ਨੂੰ ਖ਼ਾਸ ਤੋਹਫ਼ਾ
NEXT STORY