ਮੁੰਬਈ (ਏਜੰਸੀ)- ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਲਈ ਤਿਆਰ ਹਨ। ਆਉਣ ਵਾਲੀ ਬਹੁ-ਚਰਚਿਤ ਫਿਲਮ 'ਬਾਰਡਰ 2' ਦਾ ਨਵਾਂ ਗੀਤ 'ਇਸ਼ਕ ਦਾ ਚਿਹਰਾ' ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੇ ਨਾਲ ਸੰਗੀਤਕਾਰ ਜੋੜੀ ਸਚੇਤ-ਪਰੰਪਰਾ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਟੀ-ਸੀਰੀਜ਼ ਫਿਲਮਜ਼ ਨੇ ਸੋਸ਼ਲ ਮੀਡੀਆ 'ਤੇ ਇਸ ਗੀਤ ਦੀ ਝਲਕ ਸਾਂਝੀ ਕਰਦਿਆਂ ਲਿਖਿਆ, "ਇਸ਼ਕ ਦਾ ਯਾਰਾ ਨਾਮ ਸੁਣਾ ਥਾ, ਤੁਝਸੇ ਮਿਲਾ ਤੋ ਮੈਂ ਹੁਆ ਰੂਬਰੂ"। #IshqDaChehra ਹੁਣ ਰਿਲੀਜ਼ ਹੋ ਗਿਆ ਹੈ।"
ਜੰਗ ਦੇ ਮੈਦਾਨ ਤੋਂ ਦਿਲਾਂ ਤੱਕ ਦਾ ਸਫ਼ਰ
'ਇਸ਼ਕ ਦਾ ਚਿਹਰਾ' ਇੱਕ ਅਜਿਹਾ ਰੂਹਾਨੀ ਰੋਮਾਂਟਿਕ ਗੀਤ ਹੈ ਜੋ ਫਿਲਮ ਦੇ ਭਾਵਨਾਤਮਕ ਪੱਖ ਨੂੰ ਉਜਾਗਰ ਕਰਦਾ ਹੈ। ਇਹ ਗੀਤ ਜੰਗ ਦੇ ਮੈਦਾਨ ਤੋਂ ਧਿਆਨ ਹਟਾ ਕੇ ਫੌਜੀਆਂ ਦੇ ਨਿੱਜੀ ਰਿਸ਼ਤਿਆਂ ਅਤੇ ਉਨ੍ਹਾਂ ਦੇ ਦਿਲਾਂ ਦੀ ਗੱਲ ਕਰਦਾ ਹੈ, ਜਿੱਥੇ ਪਿਆਰ ਅਤੇ ਉਡੀਕ ਉਨ੍ਹਾਂ ਨੂੰ ਮੋਰਚਿਆਂ 'ਤੇ ਲੜਨ ਦੀ ਤਾਕਤ ਦਿੰਦੀ ਹੈ। ਗੀਤ ਦੀ ਵੀਡੀਓ ਵਿੱਚ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ, ਸੰਨੀ ਦਿਓਲ ਤੇ ਮੋਨਾ ਸਿੰਘ, ਵਰੁਣ ਧਵਨ ਤੇ ਮੇਧਾ ਰਾਣਾ ਅਤੇ ਅਹਾਨ ਸ਼ੈੱਟੀ ਤੇ ਅਨਿਆ ਸਿੰਘ ਦੀਆਂ ਖੂਬਸੂਰਤ ਜੋੜੀਆਂ ਦੇ ਪਿਆਰ ਭਰੇ ਪਲਾਂ ਨੂੰ ਦਿਖਾਇਆ ਗਿਆ ਹੈ।
ਗੀਤ ਦੇ ਪਿੱਛੇ ਦੀ ਟੀਮ
ਇਸ ਦਿਲ ਨੂੰ ਛੂਹ ਲੈਣ ਵਾਲੇ ਗੀਤ ਦਾ ਸੰਗੀਤ ਸਚੇਤ-ਪਰੰਪਰਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਬੋਲ ਕੌਸਰ ਮੁਨੀਰ ਨੇ ਲਿਖੇ ਹਨ। ਦੱਸ ਦੇਈਏ ਕਿ 'ਬਾਰਡਰ 2' ਸਾਲ 1971 ਦੀ ਜੰਗ ਅਤੇ ਕੁਝ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿਧੀ ਦੱਤਾ ਵਰਗੇ ਦਿੱਗਜਾਂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਪ੍ਰਸ਼ੰਸਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੇ.ਪੀ. ਦੱਤਾ ਦੀ ਬਲਾਕਬਸਟਰ ਫਿਲਮ 'ਬਾਰਡਰ' ਸਾਲ 1997 ਵਿੱਚ ਰਿਲੀਜ਼ ਹੋਈ ਸੀ, ਜਿਸ ਨੇ ਸਫਲਤਾ ਦੇ ਨਵੇਂ ਝੰਡੇ ਗੱਡੇ ਸਨ ਅਤੇ ਹੁਣ ਇਸ ਦੇ ਦੂਜੇ ਭਾਗ ਤੋਂ ਵੀ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ।
ਸ਼ਾਹਰੁਖ ਖਾਨ ਦੀ ਫਿਲਮ 'ਕਿੰਗ' ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ : ਅਕਸ਼ੈ ਓਬਰਾਏ
NEXT STORY