ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਇੱਕ ਖ਼ਾਸ ਸੰਦੇਸ਼ ਦੇ ਨਾਲ ਬਹੁ-ਉਡੀਕੀ ਜਾ ਰਹੀ ਫ਼ਿਲਮ 'ਪੰਜਾਬ 95' ਦਾ ਟੀਜ਼ਰ ਸਾਂਝਾ ਕੀਤਾ। ਦਿਲਜੀਤ ਦੋਸਾਂਝ ਨੇ ਟੀਜ਼ਰ ਸਾਂਝਾ ਕਰਦੇ ਹੋਏ ਲਿਖਿਆ, "ਪੂਰੀ ਫ਼ਿਲਮ, ਕੋਈ ਕੱਟ ਨਹੀਂ''। ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ ਰੋਨੀ ਸਕ੍ਰੂਵਾਲਾ ਦੁਆਰਾ ਨਿਰਮਿਤ, ਇਹ ਫ਼ਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਟੀਜ਼ਰ ਅਰਜੁਨ ਰਾਮਪਾਲ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ ਦਿਲਜੀਤ ਦੋਸਾਂਝ ਨੂੰ ਪੇਸ਼ ਕਰਦਾ ਹੈ, ਜਿਸ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਸੁਖਦੇਵ ਸਿੰਘ ਦੇ ਲਾਪਤਾ ਹੋਣ ਦੀ ਜਾਂਚ ਕਰਨ ਵਾਲੇ ਸਿੱਖ ਅਧਿਕਾਰ ਕਾਰਕੁਨ ਹਨ। ਦੋਸਾਂਝ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਤਸਵੀਰਾਂ ਖਿੱਚਦਾ ਅਤੇ ਸੁਖਦੇਵ ਦੇ ਲਾਪਤਾ ਕੇਸ ਨੂੰ ਸੁਲਝਾਉਣ ਲਈ ਸੁਰਾਗ ਲੱਭਦਾ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - 'ਭਾਰਤ 'ਚ ਮੁਸਲਿਮ ਕਲਾਕਾਰਾਂ ਦੀ ਜਾਨ ਨੂੰ ਖ਼ਤਰਾ'
ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ 25,000 ਗੈਰ-ਕਾਨੂੰਨੀ ਕਤਲਾਂ, ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ। ਫ਼ਿਲਮ ਕਥਿਤ ਤੌਰ 'ਤੇ ਉਸੇ ਪੁਲਸ ਫੋਰਸ ਦੁਆਰਾ ਉਸ ਦੇ ਅਗਵਾ, ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਇਨਸਾਫ਼ ਲਈ ਉਸ ਦੀ ਲੜਾਈ ਨੂੰ ਦਰਸਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦੀ ਸਕ੍ਰੀਨਿੰਗ 'ਤੇ ਪੁੱਜੇ ਸਦਗੁਰੂ ਮਹਾਰਾਜ, ਦੇਖੋ ਤਸਵੀਰਾਂ
NEXT STORY