ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਰਤ 'ਚ ਕੋਚੇਲਾ ਵਰਗੇ ਪ੍ਰਸਿੱਧ ਗਲੋਬਲ ਸਮਾਗਮਾਂ ਨਾਲੋਂ ਵੱਡੇ ਪੱਧਰ ’ਤੇ ਸੰਗੀਤ ਸਮਾਰੋਹ ਕਰਨ ਦੀ ਸਮਰੱਥਾ ਹੈ। ਕੋਚੇਲਾ ਇਕ ਸਾਲਾਨਾ ਸੰਗੀਤ ਅਤੇ ਕਲਾ ਉਤਸਵ ਹੈ, ਜੋ ਕੈਲੀਫੋਰਨੀਆ ਦੇ ਇੰਡੀਓ ’ਚ ਐਂਪਾਇਰ ਪੋਲੋ ਕਲੱਬ ’ਚ ਕੀਤਾ ਜਾਂਦਾ ਹੈ। ਇਹ ਤਿਉਹਾਰ, ਜੋ ਮਾਰਚ-ਅਪ੍ਰੈਲ ’ਚ ਕੀਤਾ ਜਾਂਦਾ ਹੈ, ਵੱਡੀ ਗਿਣਤੀ ’ਚ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਵਿਸ਼ਵ ਪੱਧਰ ’ਤੇ ਪ੍ਰਸਿੱਧ ਗਾਇਕ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੇ ਭਾਰਤ ਦੇ ਸੰਗੀਤ, ਸੱਭਿਆਚਾਰ ਅਤੇ ਕਲਾਤਮਕ ਵਿਰਾਸਤ ’ਤੇ ਚਰਚਾ ਕੀਤੀ।
ਇਹ ਵੀ ਪੜ੍ਹੋ-‘ਦੇਵਾ’ ਦੇ ਨਵੇਂ ਪੋਸਟਰ ’ਚ ਸ਼ਾਹਿਦ ਕਪੂਰ ਦਾ ਦਮਦਾਰ ਡਾਂਸ ਅਵਤਾਰ ਆਇਆ ਨਜ਼ਰ
ਗੱਲਬਾਤ ਦੇ ਵੇਰਵਿਆਂ ਅਨੁਸਾਰ, ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੋਸਾਂਝ ਤੋਂ ਭਾਰਤ ਤੋਂ ਬਾਹਰ ਯਾਤਰਾ ਕਰਨ ਅਤੇ ਅਪ੍ਰੈਲ 2023 ’ਚ ‘ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ’ ਵਰਗੇ ਵੱਖ-ਵੱਖ ਗਲੋਬਲ ਫੈਸਟੀਵਲਾਂ ’ਚ ਪ੍ਰਦਰਸ਼ਨ ਕਰਨ ਦੇ ਤਜਰਬੇ ਬਾਰੇ ਪੁੱਛਿਆ। 40 ਸਾਲਾਂ ਦੇ ਦੋਸਾਂਝ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਕੋਚੇਲਾ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਤਿਉਹਾਰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਤੋਂ ਵੀ ਵੱਡਾ ਤਿਉਹਾਰ ਕਰ ਸਕਦੇ ਹਾਂ। ਅਜਿਹੇ ਤਿਉਹਾਰਾਂ ਲਈ ਦੁਨੀਆਂ ਭਰ ਤੋਂ ਲੋਕ ਇਕੱਠੇ ਹੁੰਦੇ ਹਨ।'' ਦਿਲਜੀਤ ਦੋਸਾਂਝ ਨੇ ਕਿਹਾ ਕਿ ਸੰਗੀਤ ਭਾਰਤ ਦੇ ਸੱਭਿਆਚਾਰਕ ਤਾਣੇ-ਬਾਣੇ ’ਚ ਸ਼ਾਮਲ ਹੈ।
ਦਿਲਜੀਤ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਰਕੇਲ ਨਾਲ ਸੰਗੀਤ ’ਤੇ ਹੋਈ ਚਰਚਾ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਮਰਕੇਲ ਨੇ ਮੈਨੂੰ ਸੰਗੀਤ ਬਾਰੇ ਪੁਛਿਆ। ਮੈਂ ਦੱਸਿਆ ਕਿ ਮੇਰੇ ਦੇਸ਼ ’ਚ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸੰਗੀਤ ਵੱਖਰਾ ਹੁੰਦਾ ਹੈ ਅਤੇ ਸੂਰਜ ਚੜ੍ਹਨ ਤੋਂ ਬਾਅਦ ਦਾ ਸੰਗੀਤ ਵੱਖਰਾ ਹੁੰਦਾ ਹੈ। ਮੈਂ ਉਨ੍ਹਾਂ ਨੂੰ ਦਸਿਆ ਕਿ ਭਾਰਤ ’ਚ ਸੰਗੀਤ ਦੀਆਂ ਵੱਖ-ਵੱਖ ਕਿਸਮਾਂ ਹਨ।’’ ਮੋਦੀ ਨੇ ਕਿਹਾ, ‘‘ਫਿਰ ਮੈਂ ਕਿਹਾ ਕਿ ਉਦਾਸੀ ਦਾ ਸੰਗੀਤ ਵੱਖਰਾ ਹੁੰਦਾ ਹੈ ਚਾਹੇ ਉਹ ਉਦਾਸ ਅਵਸਥਾ ਹੋਵੇ ਜਾਂ ਖੁਸ਼ਹਾਲ। ਉਹ (ਮਰਕੇਲ) ਇਸ ਵਿਚ ਬਹੁਤ ਦਿਲਚਸਪੀ ਰਖਦੇ ਸਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫ਼ਿਲਮ 'ਐਮਰਜੈਂਸੀ' ਦਾ ਟਰੇਲਰ ਰਿਲੀਜ਼, ਕੰਗਨਾ ਕਹਿੰਦੀ- ਸਿਆਸਤ 'ਚ ਕੋਈ ਸਕਾ ਨਹੀਂ...
NEXT STORY