ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਦਿੱਤਿਆ ਚੋਪੜਾ ਦੀ ਇਤਿਹਾਸ ਦੀ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ (ਡੀ. ਡੀ. ਐੱਲ. ਜੇ) ਇਸ 'ਵੈਲੇਨਟਾਈਨ ਡੇਅ' ’ਤੇ ਵੱਡੇ ਪੱਧਰ ’ਤੇ ਰਿਲੀਜ਼ ਹੋਵੇਗੀ। ਆਦਿੱਤਿਆ ਚੋਪੜਾ ਦੁਆਰਾ ਨਿਰਦੇਸ਼ਿਤ ਫ਼ਿਲਮ 'ਡੀ. ਡੀ. ਐੱਲ. ਜੇ.' ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਫਿ਼ਿਲਮ ਹੈ। ਇਸ ਆਲ-ਟਾਈਮ ਬਲਾਕਬਸਟਰ ਨੇ ਸ਼ਾਹਰੁਖ ਖ਼ਾਨ ਤੇ ਕਾਜੋਲ ਨੂੰ ਦੇਸ਼ ਦੇ ਸੁਪਰਸਟਾਰ ਬਣਨ ਲਈ ਪ੍ਰੇਰਿਤ ਕੀਤਾ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮੂਸੇ ਵਾਲਾ ਦੇ ਪਿਤਾ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ
ਯਸ਼ਰਾਜ ਫਿਲਮਜ਼ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 'ਵੈਲੇਨਟਾਈਨ ਡੇਅ' ਦੇ ਮੌਕੇ ’ਤੇ 'ਡੀ. ਡੀ. ਐੱਲ. ਜੇ.' ਭਾਰਤ ਭਰ ’ਚ ਵਿਆਪਕ ਤੌਰ ’ਤੇ ਰਿਲੀਜ਼ ਕੀਤਾ ਜਾਵੇਗੀ। ਯਸ਼ ਰਾਜ ਫਿਲਮਸ ਡਿਸਟ੍ਰੀਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰੋਹਨ ਮਲਹੋਤਰਾ ਨੇ ਕਿਹਾ, ‘‘ਸਾਨੂੰ ਫ਼ਿਲਮ ਦੀ ਵਿਆਪਕ ਰਿਲੀਜ਼ ਲਈ ਬੇਨਤੀਆਂ ਮਿਲ ਰਹੀਆਂ ਸਨ। ਇਸ ਸਾਲ 'ਵੈਲੇਨਟਾਈਨ ਡੇਅ' ਦੇ ਮੌਕੇ ’ਤੇ ਅਸੀਂ ਉਨ੍ਹਾਂ ਦੀ ਇੱਛਾ ਪੂਰੀ ਕਰ ਰਹੇ ਹਾਂ। 10 ਫਰਵਰੀ ਤੋਂ 'ਡੀ. ਡੀ. ਐੱਲ. ਜੇ.' ਨੂੰ ਸਿਰਫ਼ ਇਕ ਹਫ਼ਤੇ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਨੇਹਾ ਕੱਕੜ ਤੇ ਰੋਹਨਪ੍ਰੀਤ 'ਵੈਲੇਨਟਾਈਨ ਡੇਅ' 'ਤੇ ਫੈਨਜ਼ ਨੂੰ ਦੇਣਗੇ ਖ਼ਾਸ ਤੋਹਫ਼ਾ
NEXT STORY