ਨਵੀਂ ਦਿੱਲੀ : ਬਾਲੀਵੁੱਡ ਦੀ ਸਭ ਤੋਂ ਰੋਮਾਂਟਿਕ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਜੋੜੀ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ 'ਦਿਲਵਾਲੇ' 'ਚ ਰੋਮਾਂਸ ਕਰਦੀ ਨਜ਼ਰ ਆਵੇਗੀ। ਭਲਕੇ 18 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਚਾਕਲੇਟੀ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਕ੍ਰਿਤੀ ਸਨਨ ਨੇ ਵੀ ਕੰਮ ਕੀਤਾ ਹੈ। ਫਿਲਮ ਦੇ ਪ੍ਰਚਾਰ ਲਈ ਇਹ ਚਾਰੇ ਸਿਤਾਰੇ ਬੁੱਧਵਾਰ ਨੂੰ ਦਿੱਲੀ 'ਚ ਸਨ ਅਤੇ ਇਥੇ ਉਨ੍ਹਾਂ ਨੇ ਖੂਬ ਮਸਤੀ ਕੀਤੀ। ਇਸ ਦੌਰਾਨ ਸਟਾਰ ਕਾਸਟ ਨੇ ਪੰਜਾਬ ਕੇਸਰੀ ਨਾਲ ਖਾਸ ਗੱਲਬਾਤ ਵੀ ਕੀਤੀ।
ਦਿੱਲੀ 'ਚ ਸਭ ਤੋਂ ਵਧੇਰੇ ਪ੍ਰਚਾਰ
ਦਿੱਲੀ ਬਾਰੇ ਸ਼ਾਹਰੁਖ ਨੇ ਕਿਹਾ,''ਕ੍ਰਿਤੀ ਅਤੇ ਵਰੁਣ ਅਜੇ ਫਿਲਮਾਂ 'ਚ ਨਵੇਂ ਹਨ ਪਰ ਮੈਨੂੰ ਅਤੇ ਕਾਜੋਲ ਨੂੰ ਬਹੁਤ ਸਾਲ ਹੋ ਗਏ ਹਨ। ਸਾਲ 'ਚ ਕਈ ਵਾਰ ਮੈਨੂੰ ਦਿੱਲੀ ਆਉਣਾ ਪੈਂਦਾ ਹੈ। ਦਿੱਲੀ ਹੀ ਮੇਰਾ ਪਹਿਲਾ ਘਰ ਹੈ। ਹੁਣ ਜਦੋਂ ਵੀ ਮੈਂ ਦਿੱਲੀ ਆਉਦਾ ਹਾਂ ਤਾਂ ਮਹਿਮਾਨ ਵਾਂਗ ਨਹੀਂ, ਸਗੋਂ ਇਕ ਮੇਜ਼ਬਾਨ ਵਾਂਗ ਆਉਦਾ ਹਾਂ। ਮੇਰੇ ਨਾਲ ਜੋ ਵੀ ਕਲਾਕਾਰ ਆਉਂਦੇ ਹਨ, ਮੈਂ ਉਨ੍ਹਾਂ ਨੂੰ ਦਿੱਲੀ ਦੀਆਂ ਸਾਰੀਆਂ ਵਧੀਆ ਗੱਲਾਂ ਦੱਸਦਾ ਹਾਂ।'' ਕਾਜੋਲ ਨੇ ਕਿਹਾ,''ਮੈਂ ਦਿੱਲੀ ਦੇ ਪਕਵਾਨਾਂ ਦੀ ਦੀਵਾਨੀ ਹਾਂ ਕਿਉਂਕਿ ਮੈਂ ਬਹੁਤ ਫੂਡੀ ਹਾਂ।''
ਵਰੁਣ ਦਾ ਕਹਿਣਾ ਸੀ, ''ਮੇਰੇ ਪਿਤਾ ਜੀ ਦਾ ਬਚਪਨ ਦਿੱਲੀ 'ਚ ਹੀ ਬੀਤਿਆ ਹੈ। ਇਸ ਲਈ ਇਥੇ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਰਹਿੰਦੇ ਹਨ।'' ਦਿੱਲੀ ਨਾਲ ਕ੍ਰਿਤੀ ਸਨਨ ਦਾ ਵੀ ਬਹੁਤ ਖਾਸ ਰਿਸ਼ਤਾ ਹੈ। ਉਸ ਨੇ ਕਿਹਾ,''ਮੈਂ ਦਿੱਲੀ ਦੀ ਰਹਿਣ ਵਾਲੀ ਹਾਂ, ਇਸ ਲਈ ਇਥੇ ਆਉਣ ਦੇ ਨਾਂ ਨਾਲ ਹੀ ਮੇਰੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ।''
ਮਨ ਅਨੁਸਾਰ ਮਨੋਰੰਜਨ
ਫਿਲਮ ਨੂੰ ਲੈ ਕੇ ਕਿੰਗ ਖਾਨ ਨੇ ਦੱਸਿਆ ਕਿ ਇਸ ਫਿਲਮ ਨੇ ਹਰ ਵਰਗ ਦੀਆਂ ਭਾਵਾਨਵਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ 'ਚ ਕਾਮੇਡੀ, ਐਕਸ਼ਨ, ਡਰਾਮਾ, ਰੋਮਾਂਸ ਅਤੇ ਭਾਵਨਾਵਾਂ ਦੇਖਣ ਨੂੰ ਮਿਲਣਗੀਆਂ। ਇਸ ਫਿਲਮ ਨੂੰ ਬਣਾਉਣ ਦਾ ਸਾਡਾ ਟੀਚਾ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਹੈ।
ਰੁਝਾਨ ਫਿਲਮ ਨਹੀਂ, ਲੋਕ ਬਣਾਉਦੇ ਹਨ ਰੁਝਾਨ
ਫਿਲਮ ਦੇ ਅੰਦਾਜ਼ ਅਤੇ ਸੰਵਾਦਾਂ ਬਾਰੇ ਪੁੱਛੇ ਗਏ ਸਵਾਲਾਂ 'ਤੇ ਸ਼ਾਹਰੁਖ ਨੇ ਕਿਹਾ,''ਇਸ ਫਿਲਮ ਦਾ ਕਿਹੜਾ ਸੰਵਾਦ ਅਤੇ ਅੰਦਾਜ਼ ਰੁਝਾਨ ਬਣੇਗਾ, ਇਹ ਤਾਂ ਮੈਂ ਨਹੀਂ ਦੱਸ ਸਕਦਾ। ਅਸਲ 'ਚ ਇਹ ਸਾਡੇ ਹੱਥ 'ਚ ਨਹੀਂ ਹੁੰਦਾ, ਇਹ ਤਾਂ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਪਸੰਦ ਆਉਂਦਾ ਹੈ।
ਰਣਬੀਰ-ਕੈਟਰੀਨਾ ਦੇ ਰਿਸ਼ਤੇ 'ਚ ਆਈ ਤਲਖੀ
NEXT STORY