ਮੁੰਬਈ (ਬਿਊਰੋ) : ਡੀਨੋ ਮੋਰੀਆ ਲਾਰਜਰ ਦੈਨ ਲਾਈਫ ਡਰਾਮਾ ‘ਬਾਂਦ੍ਰਾ’ ’ਚ ਇਕ ਐਂਟੀ-ਹੀਰੋ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਦਿਲੀਪ ਤੇ ਤਮੰਨਾ ਭਾਟੀਆ ਅਭਿਨੈ ਇਹ ਮਲਿਆਲਮ ਫ਼ਿਲਮ ਦਰਸ਼ਕਾਂ ਸਾਹਮਣੇ ਇਕ ਖ਼ੂਬਸੂਰਤੀ ਨਾਲ ਲਿਖੀ ਟ੍ਰੈਜਿਕ ਲਵ ਸਟੋਰੀ ਨੂੰ ਵੀ ਪੇਸ਼ ਕਰੇਗੀ, ਜੋ ਦਰਸ਼ਕਾਂ ਦਾ ਧਿਆਨ ਜ਼ਰੂਰ ਆਪਣੇ ਵੱਲ ਖਿੱਚੇਗੀ। ਉਨ੍ਹਾਂ ਦੀ ਪਿਛਲੀ ਵੈੱਬ ਸੀਰੀਜ਼ ‘ਦਿ ਐਂਪਾਇਰ’ ’ਚ ਉਸ ਦੇ ਦਮਦਾਰ ਪ੍ਰਦਰਸ਼ਨ ਲਈ ਚੰਗੀ ਪ੍ਰਸ਼ੰਸਾ ਪ੍ਰਾਪਤ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਗਾਇਕ ਨਿੰਜਾ ਨੇ ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਕੀਤੇ ਦਰਸ਼ਨ, ਲਿਆ ਭਗਵਾਨ ਸ਼ਿਵ ਦਾ ਅਸ਼ੀਰਵਾਦ
ਜਦੋਂ ਕਿ ਫ਼ਿਲਮ ਦੇ ਵੇਰਵਿਆਂ ਨੂੰ ਅਜੇ ਵੀ ਲਪੇਟਿਆ ਹੋਇਆ ਹੈ, ਇਹ ਅਫਵਾਹ ਹੈ ਕਿ ਡੀਨੋ ਇਕ ਚਲਾਕ ਤੇ ਬੇਰਹਿਮ ਕਾਰੋਬਾਰੀ ਦੀ ਭੂਮਿਕਾ ਨਿਭਾਏਗਾ, ਜੋ ਉਹ ਪ੍ਰਾਪਤ ਕਰਦਾ ਹੈ, ਜੋ ਉਹ ਚਾਹੁੰਦਾ ਹੈ। ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਡੀਨੋ ਦਾ ਕਹਿਣਾ ਹੈ ਕਿ ਐਂਟੀ-ਹੀਰੋ ਦਾ ਕਿਰਦਾਰ ਨਿਭਾਉਣਾ ਜਿੰਨਾ ਰੋਮਾਂਚਕ ਹੈ, ਓਨਾ ਹੀ ਚੁਣੌਤੀਪੂਰਨ ਵੀ ਹੈ, ਇਸ ਲਈ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਮੈਂ ਇਕ ਬਹੁਤ ਹੀ ਸ਼ਰਾਰਤੀ ਤੇ ਡਾਰਕ ਕਿਰਦਾਰ ਨਿਭਾ ਰਿਹਾ ਹਾਂ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਗੀਤ 'ਨੇੜੇ ਨੇੜੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)
ਵਰਕ ਫਰੰਟ ’ਤੇ ਡੀਨੋ ਅਗਲੀ ਤੇਲਗੂ ਫ਼ਿਲਮ ‘ਏਜੰਟ’ ਤੇ ਮੁਦੱਸਰ ਅਜ਼ੀਜ਼ ਦੀ ਹਿੰਦੀ ਫ਼ਿਲਮ ’ਚ ਨਜ਼ਰ ਆਉਣਗੇ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੌਜਵਾਨਾਂ ਨੇ ਚਲਦੀ ਗੱਡੀ 'ਚੋਂ ਸੜਕ 'ਤੇ ਸੁੱਟੇ ਨੋਟਾਂ ਦੇ ਗੱਫ਼ੇ, ਪੁਲਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ...
NEXT STORY