ਐਂਟਰਟੇਨਮੈਂਟ ਡੈਸਕ : ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ। ਦੀਪਿਕਾ ਨੇ ਖੁਦ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਸਦੇ ਲਿਵਰ ਵਿੱਚ ਟਿਊਮਰ ਅਸਲ ਵਿੱਚ ਕੈਂਸਰ ਹੈ ਅਤੇ ਇਹ ਕੈਂਸਰ ਦੂਜੀ ਸਟੇਜ 'ਤੇ ਪਹੁੰਚ ਗਿਆ ਹੈ। ਅਦਾਕਾਰਾ ਨੇ ਦੇਰ ਰਾਤ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੱਡੀ ਪੋਸਟ ਸਾਂਝੀ ਕੀਤੀ ਅਤੇ ਪ੍ਰਸ਼ੰਸਕਾਂ ਨਾਲ ਆਪਣੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਸਾਰੇ ਅਜ਼ੀਜ਼ਾਂ ਨੂੰ ਉਸ ਲਈ ਦੁਆ ਕਰਨ ਦੀ ਗੁਜਾਰਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਵਾਲੇ NGO ਹੋ ਜਾਣ ਸਾਵਧਾਨ! ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਏ ਨਿਰਦੇਸ਼
ਦੀਪਿਕਾ ਕੱਕੜ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਹੈ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਭਰੇ ਰਹੇ ਹਨ। ਮੈਨੂੰ ਕਈ ਦਿਨਾਂ ਤੋਂ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਹੋ ਰਿਹਾ ਸੀ। ਜਦੋਂ ਅਸੀਂ ਹਸਪਤਾਲ ਗਏ ਤਾਂ ਸਾਨੂੰ ਪਤਾ ਲੱਗਾ ਕਿ ਮੇਰੇ ਲਿਵਰ ਵਿੱਚ ਟੈਨਿਸ ਬਾਲ ਜਿੰਨਾ ਵੱਡਾ ਟਿਊਮਰ ਹੈ। ਹੁਣ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਟਿਊਮਰ ਸੈਕਿੰਡ ਸਟੇਜ ਮੈਲੀਗ੍ਰੇਂਟ ਯਾਨੀ ਕੈਂਸਰ ਹੈ।
ਇਸ ਬਿਮਾਰੀ ਦਾ ਸਾਹਮਣਾ ਕਰੇਗੀ ਦੀਪਿਕਾ
ਇਸ ਮੁਸ਼ਕਲ ਸਮੇਂ ਵਿੱਚ ਵੀ ਦੀਪਿਕਾ ਨੇ ਆਪਣੀ ਹਿੰਮਤ ਨਹੀਂ ਹਾਰੀ। ਉਸਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, "ਅਸੀਂ ਬਹੁਤ ਮੁਸ਼ਕਲ ਸਮਾਂ ਦੇਖਿਆ ਹੈ ਪਰ ਫਿਰ ਵੀ ਮੈਂ ਸਕਾਰਾਤਮਕ ਹਾਂ ਅਤੇ ਮੈਂ ਪੂਰੀ ਹਿੰਮਤ ਨਾਲ ਇਸਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇੰਸ਼ਾਅੱਲ੍ਹਾ ਮੈਂ ਜਲਦੀ ਠੀਕ ਹੋ ਜਾਵਾਂਗੀ ਅਤੇ ਇਸ ਵਿੱਚੋਂ ਬਾਹਰ ਨਿਕਲ ਜਾਵਾਂਗੀ। ਮੇਰਾ ਪੂਰਾ ਪਰਿਵਾਰ ਇਸ ਸਮੇਂ ਮੇਰੇ ਨਾਲ ਖੜ੍ਹਾ ਹੈ ਅਤੇ ਤੁਹਾਡਾ ਸਾਰਾ ਪਿਆਰ ਅਤੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਵੀ ਸਾਡੇ ਨਾਲ ਹਨ। ਕਿਰਪਾ ਕਰਕੇ ਮੇਰੇ ਲਈ ਦੁਆ ਕਰੋ।" ਦੀਪਿਕਾ ਦੀ ਇਸ ਪੋਸਟ ਤੋਂ ਬਾਅਦ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ, ਹਰ ਕੋਈ ਉਸ ਲਈ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਹਿੰਮਤ ਰੱਖੇ ਅਤੇ ਜਲਦੀ ਠੀਕ ਹੋ ਜਾਵੇ।
ਇਹ ਵੀ ਪੜ੍ਹੋ : ਟਰੰਪ ਪ੍ਰਸ਼ਾਸਨ ਨੇ ਸਟੂਡੈਂਟ ਵੀਜ਼ਾ ਇੰਟਰਵਿਊ 'ਤੇ ਲਾਈ ਰੋਕ, ਸੋਸ਼ਲ ਮੀਡੀਆ ਜਾਂਚ ਹੋਵੇਗੀ ਲਾਜ਼ਮੀ
ਸਰਜਰੀ ਰਾਹੀਂ ਕਢਵਾਉਣਾ ਚਾਹੁੰਦੇ ਸੀ ਟਿਊਮਰ
ਕੁਝ ਦਿਨ ਪਹਿਲਾਂ ਦੀਪਿਕਾ ਕੱਕੜ ਦੇ ਪਤੀ ਸ਼ੋਏਬ ਇਬਰਾਹਿਮ ਨੇ ਆਪਣੇ ਵਲੌਗ ਵਿੱਚ ਦੱਸਿਆ ਸੀ ਕਿ ਦੀਪਿਕਾ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਜਾਂਚ ਦੌਰਾਨ ਲਿਵਰ ਵਿੱਚ ਟਿਊਮਰ ਦਾ ਪਤਾ ਲੱਗਿਆ। ਪਹਿਲਾਂ ਉਹ ਸਰਜਰੀ ਕਰਵਾਉਣ ਜਾ ਰਹੀ ਸੀ, ਪਰ ਬੁਖਾਰ ਅਤੇ ਫਲੂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਹੁਣ ਟਿਊਮਰ ਦੇ ਕੈਂਸਰ ਹੋਣ ਦੀ ਖ਼ਬਰ ਨੇ ਨਾ ਸਿਰਫ਼ ਦੀਪਿਕਾ ਦੇ ਪਰਿਵਾਰ ਨੂੰ ਸਗੋਂ ਉਸਦੇ ਲੱਖਾਂ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ‘ਆਮਾਰ ਬੌਸ’ ਨੇ 3 ਹਫ਼ਤਿਆਂ 'ਚ ਕਮਾਏ 3.27 ਕਰੋੜ ਰੁਪਏ
NEXT STORY