ਐਂਟਰਟੇਨਮੈਂਟ ਡੈਸਕ- ਅੱਲੂ ਅਰਜੁਨ ਲਈ 13 ਦਸੰਬਰ ਉਤਰਾਅ-ਚੜ੍ਹਾਅ ਵਾਲਾ ਦਿਨ ਸੀ। ਪੁਲਸ ਨੇ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਾਮਪਲੀ ਕੋਰਟ ਨੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਹਾਲਾਂਕਿ, ਤੇਲੰਗਾਨਾ ਹਾਈ ਕੋਰਟ ਨੇ ਉਸ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸ਼ਨੀਵਾਰ ਸਵੇਰੇ, ਪੁਸ਼ਪਾ 2 ਦੇ ਅਦਾਕਾਰ ਨੂੰ ਹੈਦਰਾਬਾਦ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਦੋਂ ਤੋਂ ਲਗਾਤਾਰ ਉਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ-ਇੱਥੇ ਵਿਆਹ ਲਈ ਲੱਗਦੀ ਹੈ ਮੰਡੀ, ਮੁੰਡੇ-ਕੁੜੀਆਂ ਖਰੀਦਣ ਆਉਂਦੇ ਹਨ ਲੋਕ
ਸੁਕੁਮਾਰ ਨੇ ਅੱਲੂ ਅਰਜੁਨ ਨੂੰ ਜੱਫੀ ਪਾਈ
ਅੱਲੂ ਅਰਜੁਨ ਦੀ ਰਿਲੀਜ਼ ਤੋਂ ਬਾਅਦ ਨਿਰਦੇਸ਼ਕ ਸੁਕੁਮਾਰ ਉਨ੍ਹਾਂ ਨੂੰ ਮਿਲਣ ਆਏ। ਨਿਊਜ਼ ਏਜੰਸੀ ਏਐਨਆਈ ਨੇ ਪੁਸ਼ਪਾ 2 ਦੇ ਨਿਰਦੇਸ਼ਕ ਅਤੇ ਅਦਾਕਾਰ ਵਿਚਕਾਰ ਮੁਲਾਕਾਤ ਦੀ ਕਲਿੱਪ ਸ਼ੇਅਰ ਕੀਤੀ ਹੈ। ਦੇਖਿਆ ਜਾ ਰਿਹਾ ਹੈ ਕਿ ਸੁਕੁਮਾਰ ਨੇ ਅੱਲੂ ਅਰਜੁਨ ਨਾਲ ਗੱਲ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ-ਫੈਨਜ਼ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦਾ ਕੰਸਰਟ ਹੋਇਆ ਰੱਦ
ਵਿਜੇ ਦੇਵਰਕੋਂਡਾ ਨੇ ਪੁਸ਼ਪਾ 2 ਦੇ ਅਦਾਕਾਰ ਨਾਲ ਕੀਤੀ ਮੁਲਾਕਾਤ
ਅੱਲੂ ਅਰਜੁਨ ਨੂੰ ਮਿਲਣ ਲਈ ਐਕਟਰ ਵਿਜੇ ਦੇਵਰਕੋਂਡਾ ਵੀ ਪਹੁੰਚੇ। ਇਸ ਦੌਰਾਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਿਜੇ ਆਪਣੇ ਦੋਸਤ ਨੂੰ ਦੇਖ ਕੇ ਥੋੜ੍ਹਾ ਭਾਵੁਕ ਹੋ ਗਏ। ਵੀਡੀਓ 'ਚ ਦੋਹਾਂ ਨੂੰ ਚੈਟਿੰਗ ਕਰਦੇ ਦੇਖਿਆ ਜਾ ਸਕਦਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਵਿਜੇ ਅੱਲੂ ਦੇ ਜੇਲ੍ਹ ਜਾਣ ਤੋਂ ਬਹੁਤ ਦੁਖੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਵਿਜੇ ਆਪਣੇ ਭਰਾ ਆਨੰਦ ਦੇਵਰਕੋਂਡਾ ਨਾਲ ਪਹੁੰਚੇ ਸਨ। ਇਸ ਤੋਂ ਬਾਅਦ ਉਹ ਅੱਲੂ ਅਰਜੁਨ ਨਾਲ ਹੱਸਦੇ ਅਤੇ ਗੱਲਬਾਤ ਕਰਦੇ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Diljit Concert : ਚੰਡੀਗੜ੍ਹ 'ਚ ਸ਼ਾਮ 4 ਵਜੇ ਤੋਂ 5 ਪਾਰਕਿੰਗ ਏਰੀਆ, ਟ੍ਰੈਫਿਕ ਪਾਬੰਦੀਆਂ ਲਾਗੂ
NEXT STORY