ਮੁੰਬਈ (ਬਿਊਰੋ)– ‘ਤਾਨ੍ਹਾਜੀ : ਦਿ ਅਨਸੰਗ ਵਾਰੀਅਰ’ ਤੇ ‘ਆਦਿਪੁਰਸ਼’ ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਓਮ ਰਾਓਤ, ਜੋ ਕਿ ਸ਼ਾਨਦਾਰ ਸਿਨੇਮੈਟਿਕ ਉੱਦਮਾਂ ਲਈ ਜਾਣੇ ਜਾਂਦੇ ਹਨ, ਨੇ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
ਓਮ ਰਾਓਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ਿਵਾਜੀ ਤੇ ਜੀਜਾ ਬਾਈ ਮਾਤਾ ਦੀਆਂ ਮੂਰਤੀਆਂ ਭੇਟ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਲਿਖਿਆ, ‘‘ਦੇਸ਼ ਸੰਸਕਾਰਾਂ ਨਾਲ ਬਣਦਾ ਹੈ। ਰਾਜ ਮਾਤਾ ਜੀਜਾ ਬਾਈ ਨੇ ਬਚਪਨ ’ਚ ਬਾਲ ਸ਼ਿਵਾਜੀ ਰਾਜੇ ਨੂੰ ਜੋ ਸੰਸਕਾਰ ਦਿੱਤੇ, ਉਨ੍ਹਾਂ ਦੇ ਨਤੀਜੇ ਵਜੋਂ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਰਾਜ ਮਾਤਾ ਜੀਜਾ ਬਾਈ ਦੀਆਂ ਮੂਰਤੀਆਂ ਭੇਟ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।’’

ਦੱਸ ਦੇਈਏ ਕਿ ਓਮ ਰਾਓਤ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਆਦਿਪੁਰਸ਼’ ਆਪਣੇ ਟੀਜ਼ਰ ਤੇ ਪੋਸਟਰਾਂ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ਕੁਝ ਲੋਕ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਤੇ ਕੁਝ ਲੋਕ ਇਸ ਫ਼ਿਲਮ ਦੇ ਸਮਰਥਨ ’ਚ ਹਨ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
NEXT STORY