ਮੁੰਬਈ- ਛੋਰੀ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਛੋਰੀ-2 ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਆਖ਼ਿਰਕਾਰ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 11 ਅਪ੍ਰੈਲ ਨੂੰ ਛੋਰੀ-2 ਰਿਲੀਜ਼ ਹੋ ਗਈ ਹੈ। ਇਕ ਵਾਰ ਫਿਰ ਇਹ ਡਰ ਅਤੇ ਡਰਾਮਾ ਭਰਪੂਰ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਫਿਲਮ ਜ਼ਰੀਏ ਲੰਬੇ ਸਮੇਂ ਬਾਅਦ ਸੋਹਾ ਅਲੀ ਖ਼ਾਨ ਦੀ ਦਮਦਾਰ ਵਾਪਸੀ ਹੋਈ ਹੈ ਅਤੇ ਉਸ ਨੇ ਪਹਿਲੀ ਵਾਰ ਨੈਗੇਟਿਵ ਰੋਲ ਪਲੇਅ ਕੀਤਾ ਹੈ। ਸੋਹਾ ਅਲੀ ਖ਼ਾਨ ਨਾਲ ਇਸ ਫਿਲਮ ’ਚ ਨੁਸਰਤ ਭਰੂਚਾ ਲੀਡ ਰੋਲ ’ਚ ਹਨ, ਜਿਨ੍ਹਾਂ ਦੀ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਲਈ ਹਮੇਸ਼ਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਫਿਲਮ ਨੂੰ ਵਿਸ਼ਾਲ ਫੁਰੀਆ ਨੇ ਡਾਇਰੈਕਟ ਕੀਤਾ ਹੈ। ਸੋਹਾ ਅਲੀ ਖ਼ਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸੋਹਾ ਅਲੀ ਖ਼ਾਨ
ਪ੍ਰ. ਛੋਰੀ-2 ਨੂੰ ਲੈ ਕੇ ਕਿੰਨੀ ਐਕਸਾਈਟਮੈਂਟ ਹੈ?
-ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿਉਂਕਿ ਲੰਬੇ ਸਮੇਂ ਬਾਅਦ ਮੈਂ ਇਕ ਫਿਲਮ ਕਰ ਰਹੀ ਹਾਂ ਅਤੇ ਇਕ ਸੀਕਵਲ ਦਾ ਹਿੱਸਾ ਬਣ ਰਹੀ ਹਾਂ, ਇਸ ਲਈ ਜਦੋਂ ਕਿਸੇ ਸੀਕਵਲ ਦਾ ਹਿੱਸਾ ਬਣਦਾ ਹੈ ਤਾਂ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਪਹਿਲਾਂ ਤੋਂ ਹੀ ਜਦੋਂ ਇਕ ਟੀਮ ਸੈੱਟ ਹੁੰਦੀ ਹੈ ਅਤੇ ਉਸ ਦਾ ਹਿੱਸਾ ਬਣਦੇ ਹਾਂ ਤਾਂ ਨਰਵਸਨੈੱਸ ਵੀ ਹੁੰਦੀ ਹੈ। ਉਂਝ ਵੀ ਇਸ ਦਾ ਪਹਿਲਾ ਭਾਗ ਹੀ ਇੰਨਾ ਜ਼ਿਆਦਾ ਚੰਗਾ ਸੀ, ਮੇਰਾ ਪਰਸਨਲ ਫੇਵਰੇਟ ਸੀ। ਇਸ ਫਿਲਮ ’ਚ ਹਾਰਰ ਨੂੰ ਇਕ ਨਵੇਂ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ। ਜੋ ਟਾਰਚਰ ਪਹਿਲੇ ਭਾਗ ’ਚ ਹੋਇਆ ਸੀ, ਉਸ ਨੂੰ ਵੀ ਦੂਜੇ ਲੈਵਲ ਤੱਕ ਲੈ ਕੇ ਜਾ ਰਹੇ ਹਾਂ ਅਤੇ ਪਹਿਲੀ ਵਾਰ ਮੈਂ ਇਕ ਨਵੀਂ ਭੂਮਿਕਾ ਐਕਸਪਲੋਰ ਕਰ ਰਹੀ ਹਾਂ, ਜੋ ਬਹੁਤ ਹੀ ਅਲੱਗ ਹੈ ਅਤੇ ਪ੍ਰਫਾਰਮੈਂਸ ਦੇ ਲਿਹਾਜ਼ ਨਾਲ ਕਾਫ਼ੀ ਚੈਲੇਂਜਿੰਗ ਸੀ।
ਪ੍ਰ. ਡਰ ਦਾ ਨਵਾਂ ਨਾਮ ਦਾਸੀ ਮਾਂ, ਤਾਂ ਹਾਲੇ ਕਿੰਨਾ ਅਤੇ ਕਿਵੇਂ ਡਰਾਉਣ ਵਾਲੇ ਹੋ?
-ਪੂਰੀ ਤਿਆਰੀ ਕਰ ਲਈ ਹੈ, ਪੂਰੀ ਤਰ੍ਹਾਂ ਡਰਾਉਣ ਦੀ। ਇਹ ਜੋ ਡਰਾਉਣ ਦਾ ਪੂਰਾ ਵਿਜ਼ਨ, ਕਹਾਣੀ ਅਤੇ ਲੁਕ ਹੈ, ਉਹ ਸਭ ਸਾਡੇ ਡਾਇਰੈਕਟਰ ਵਿਸ਼ਾਲ ਫੁਰੀਆ ਦੇ ਵਿਚਾਰ ਹਨ। ਮੈਨੂੰ ਪਹਿਲਾਂ ਕਦੇ ਇਸ ਤਰ੍ਹਾਂ ਦਾ ਦਾਸੀ ਮਾਂ ਵਰਗਾ ਰੋਲ ਕਰਨ ਦਾ ਮੌਕਾ ਨਹੀਂ ਮਿਲਿਆ। ਨਵੇਂ-ਨਵੇਂ ਰੂਪ ਲੈਂਦੀ ਹੈ ਉਹ, ਇਕ ਲੈਵਲ ਤਾਂ ਬਹੁਤ ਵੱਖਰਾ ਹੈ ਕਿਉਂਕਿ ਉਂਝ ਤਾਂ ਇੰਡੀਆ ’ਚ ਅਸੀਂ ਬਹੁਤ ਸਾਰੀਆਂ ਵੱਖ-ਵੱਖ ਡਰਾਉਣੀਆਂ ਫਿਲਮਾਂ ਦੇਖ ਚੁੱਕੇ ਹਾਂ, ਸਾਡਾ ਇਕ ਮਾਈਂਡ ਸੈੱਟ ਹੁੰਦਾ ਹੈ ਕਿ ਚੁੜੈਲ-ਭੂਤ ਕਿਹੋ ਜਿਹੇ ਦਿਖਾਈ ਦਿੰਦੇ ਹਨ ਅਤੇ ਉਹ ਇਸੇ ਚੀਜ਼ ਨੂੰ ਬਦਲਣਾ ਚਾਹੁੰਦੇ ਸਨ। ਉਹ ਇਸ ਨੂੰ ਬਿਲਕੁਲ ਇੰਟਰਨੈਸ਼ਨਲ ਫੀਲ ਦੇਣਾ ਚਾਹੁੰਦੇ ਸਨ, ਜੋ ਮੈਨੂੰ ਬਹੁਤ ਮਜ਼ੇਦਾਰ ਲੱਗਿਆ। ਇਸ ਤੋਂ ਪਹਿਲਾਂ ਕਈ ਡਰਾਉਣੀਆਂ ਫਿਲਮਾਂ ’ਚ ਬੀ ਗ੍ਰੇਡ ਵੀ ਚੱਲ ਰਿਹਾ ਸੀ, ਪਰ ਛੋਰੀ-2 ਦਾ ਆਪਣਾ ਸਟੈਂਡਰਡ ਹੈ ਜੋ ਮੈਨੂੰ ਬਹੁਤ ਪਸੰਦ ਆਇਆ।
ਪ੍ਰ. ਹੁਣ ਤੁਸੀਂ ਇਕ ਮਾਂ ਵੀ ਹੋ ਅਤੇ ਇੰਨੇ ਸਾਲਾਂ ਬਾਅਦ ਫਿਲਮਾਂ ਵਿਚ ਵਾਪਸੀ ਕੀਤੀ ਹੈ, ਉਹ ਵੀ ਡਰਾਉਣ ਵਾਲੀ, ਤਾਂ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬੇਟੀ ਵੇਖੇਗੀ?
- ਛੋਰੀ-2 ਦਾ ਇਕ ਹੋਰਡਿੰਗ ਇਨਾਇਆ (ਬੇਟੀ) ਦੇ ਬੈੱਡਰੂਮ ਦੇ ਬਾਹਰ ਹੀ ਲੱਗਾ ਹੋਇਆ ਹੈ ਮੇਰੇ ਫੈਂਸ ਵਾਲਾ, ਜਿਸ ’ਚ ਮੈਂ ਬਹੁਤ ਸਖ਼ਤ ਨਜ਼ਰ ਆ ਰਹੀ ਹਾਂ। ਉਹ ਕਈ ਹਫ਼ਤਿਆਂ ਤੋਂ ਹਰ ਸਵੇਰ ਇਸ ਨੂੰ ਦੇਖਦੀ ਹੈ ਅਤੇ ਮੈਨੂੰ ਕਹਿੰਦੀ ਹੈ ਕਿ ਇਹ ਫੇਸ ਤਾਂ ਮਾਂ ਦਾ ਉਹੋ ਹੀ ਹੈ, ਜਦੋਂ ਉਹ ਮੈਨੂੰ ਕਹਿੰਦੀ ਹੈ ਕਿ 8 ਵੱਜ ਗਏ, ਸੌਂ ਜਾਓ ਤਾਂ ਇਹ ਸਭ ਇਕ ਫਨ ਹੈ। ਇਕ ਤਰ੍ਹਾਂ ਨਾਲ ਇਕ ਹਾਰਰ ਫ਼ਿਲਮ ਕਰਨਾ ਇਸ ਲਈ ਵੀ ਚੰਗਾ ਹੈ ਕਿਉਂਕਿ ਇਸ ’ਚ ਬੱਚਿਆਂ ਨੂੰ ਈਵਿਲ ਲੁਕ ਦਾ ਪ੍ਰੋਸੈੱਸ ਦਿਖਾਇਆ ਜਾਂਦਾ ਹੈ। ਇਸ ਲੁਕ ਦੇ ਪਿੱਛੇ ਅਜਿਹਾ ਕੁਝ ਨਹੀਂ ਹੈ, ਜਿਸ ਤੋਂ ਤੁਹਾਨੂੰ ਡਰ ਲੱਗੇ। ਇਹ ਸਭ ਸਿਰਫ਼ ਮੇਕਅੱਪ ਹੈ ਹੋਰ ਕੁਝ ਨਹੀਂ।
ਪ੍ਰ. ਛੋਰੀ-2 ਕਿਉਂ ਦੇਖੀਏ, ਇਕ ਲਾਈਨ ਵਿਚ ਦੱਸੋ?
-ਇਹ ਬਹੁਤ ਚੰਗੀ ਫਿਲਮ ਹੈ ਅਤੇ ਇਕ ਚੰਗੀ ਫਿਲਮ ’ਚ ਇਕ ਬਿਹਤਰ ਪਲਾਟ ਹੁੰਦਾ ਹੈ ਅਤੇ ਇਸ ਫਿਲਮ ਦੀ ਕਹਾਣੀ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਸ ਦੇ ਪਿੱਛੇ ਜੋ ਸੋਸ਼ਲ ਮੈਸੇਜ ਹੈ, ਉਹ ਹੈ, ਪਰ ਅਸੀਂ ਤੁਹਾਨੂੰ ਕੋਈ ਸਬਕ ਨਹੀਂ ਦੇਣਾ ਚਾਹੁੰਦੇ। ਸਿਰਫ਼ ਨਵੇਂ ਤਰੀਕੇ ਨਾਲ ਮਨੋਰੰਜਨ ਕਰਨਾ ਅਤੇ ਹਾਰਰ ਤਾਂ ਅਜਿਹਾ ਜਾਨਰ ਹੈ ਕਿ ਫਿਲਮ ਖ਼ਤਮ ਹੋਣ ਤੋਂ ਬਾਅਦ ਵੀ ਫੀਲਿੰਗ ਰਹਿੰਦੀ ਹੈ ਤੁਹਾਡੇ ਨਾਲ, ਕਈ ਵਾਰ ਤਾਂ ਮਹੀਨਿਆਂ ਤੱਕ ਰਹਿੰਦੀ ਹੈ, ਜਿਵੇਂ ਤੁਹਾਡੇ ਸੁਪਨਿਆਂ ’ਚ, ਤੁਹਾਡੀ ਸੋਚ ’ਚ, ਤੁਹਾਡੀ ਕਲਪਨਾ ’ਚ। ਇਸ ਲਈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕਹਾਣੀ ਦੇਖਣੀ ਚਾਹੀਦੀ ਹੈ। ਨਾਲ ਹੀ ਮੈਸੇਜ ਬਹੁਤ ਜ਼ਰੂਰੀ ਹੈ, ਜਿਵੇਂ ਕਿ ਵਿਸ਼ਾਲ ਜੀ ਕਹਿ ਰਹੇ ਹਨ। ਵਾਰ-ਵਾਰ ਸਾਨੂੰ ਲੱਗਦਾ ਹੈ ਕਿ ਇਹ ਕੁਝ ਫਿਕਸ਼ਨਲ ਕਰੈਕਟਰ ਕਰ ਰਹੇ ਹਨ, ਫਿਕਸ਼ਨਲ ਦੀ ਥਾਂ ਪਰ ਇਹ ਬਹੁਤ ਹੀ ਰੀਅਲ ਹੈ, ਅਸੀਂ ਹੀ ਕਰ ਰਹੇ ਹਾਂ ਅਤੇ ਸਾਡੇ ਸ਼ਹਿਰ ’ਚ ਹੀ ਹੋ ਰਿਹਾ ਹੈ, ਅਸੀਂ ਇਸ ਬਾਰੇ ਬਹੁਤੀ ਗੱਲ ਨਹੀਂ ਕਰ ਰਹੇ ਹਾਂ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਸ ’ਤੇ ਰੌਸ਼ਨੀ ਪਾਈ ਜਾਵੇ।
ਪਹਿਲੀ ਵਾਰ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਜਨਤਕ ਤੌਰ 'ਤੇ ਦਿਖੇ ਆਮਿਰ ਖਾਨ, ਵਿਦੇਸ਼ ਤੋਂ ਫੋਟੋਆਂ ਆਈਆਂ ਸਾਹਮਣੇ
NEXT STORY