ਮੁੰਬਈ: ਅਦਾਕਾਰਾ ਦਿਸ਼ਾ ਪਰਮਾਰ ਅਤੇ ਗਾਇਕ ਰਾਹੁਲ ਵੈਦਿਆ ਟੀ.ਵੀ ਦੀ ਮਸ਼ਹੂਰ ਜੋੜੀਆਂ ’ਚੋਂ ਇਕ ਹੈ। ਜੋੜੇ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਦਿਸ਼ਾ ਨੇ ਆਪਣੇ ਇੰਸਟਾ ਅਕਾਊਂਟ ’ਤੇ ਪਤੀ ਰਾਹੁਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਜੋੜੇ ਦਾ ਪਿਆਰ ਸਾਫ਼ ਦਿਖਾਈ ਦੇ ਰਿਹਾ ਹੈ।

ਲੁੱਕ ਦੀ ਗੱਲ ਕਰੀਏ ਤਾਂ ਦਿਸ਼ਾ ਪਰਮਾਰ ਰੈੱਡ ਕਲਰ ਦੀ ਸ਼ੀਮਰੀ ਵਨ ਸ਼ੋਲਡਰ ਆਫ਼ ਸ਼ਾਰਟ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਹੈ।ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਨਿਊਡ ਲਿਪਸਟਿਕ ਨਾਲ ਆਪਣੀ ਲੁੱਕ ਪੂਰਾ ਕੀਤਾ।

ਇਹ ਵੀ ਪੜ੍ਹੋ : Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ
ਇਸ ਦੌਰਾਨ ਰਾਹੁਲ ਬਲੈਕ ਸ਼ਰਟ, ਪੈਂਟ ਅਤੇ ਸਫ਼ੈਦ ਬਲੇਜ਼ਰ ’ਚ ਸ਼ਾਨਦਾਰ ਲੱਗ ਰਹੇ ਹਨ। ਦਿਸ਼ਾ ਰਾਹੁਲ ਦੀਆਂ ਬਾਹਾਂ ’ਚ ਸਟਾਈਲਿਸ਼ ਅੰਦਾਜ਼ ਨਾਲ ਪੋਜ਼ ਦੇ ਰਹੀ ਹੈ।

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ
ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਦੱਸ ਦੇਈਏ ਕਿ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਾਹੁਲ ਅਤੇ ਦਿਸ਼ਾ ਨੇ 16 ਜੁਲਾਈ 2021 ਨੂੰ ਵਿਆਹ ਕਰਵਾਇਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਇਨ੍ਹੀਂ ਦਿਨੀਂ ‘ਬੜੇ ਅੱਛੇ ਲਗਤੇ ਹੈਂ 2’ ’ਚ ਨਜ਼ਰ ਆ ਰਹੀ ਹੈ। ਇਸ ’ਚ ਉਸ ਦੇ ਨਾਲ ਨਕੁਲ ਮਹਿਤਾ ਹੈ। ਇਸ ਦੇ ਨਾਲ ਹੀ ਰਾਹੁਲ ਆਪਣੇ ਸਿੰਗਿੰਗ ਪ੍ਰੋਜੈਕਟ ’ਚ ਰੁੱਝੇ ਹੋਏ ਹਨ।
ਡਾਇਰੈਕਟਰ ਸੁੱਖ ਸੰਘੇੜਾ ਨੇ ਮੂਸਾਵਾਲਾ ਦੇ ਪਿਤਾ ਬਲਕੌਰ ਦੇ ਆਖਣ 'ਤੇ ਚੁੱਕਿਆ ਇਹ ਕਦਮ
NEXT STORY