ਪੇਈਚਿੰਗ/ਵਾਸ਼ਿੰਟਨ - ਡਿਜ਼ਨੀ ਦੀ ਇਸ ਸਾਲ ਦੀ ਵੱਡੇ ਪੱਧਰ ’ਤੇ ਦਰਸ਼ਕਾਂ ਵੱਲੋਂ ਉਡੀਕੀ ਜਾਣ ਵਾਲੀ ਫ਼ਿਲਮ ‘ਮੁਲਾਨ’ ਵਿਵਾਦਾਂ ’ਚ ਫਸ ਗਈ ਹੈ, ਜਿਸ ਦਾ ਇਨ੍ਹਾਂ ਦਿਨਾਂ ’ਚ ਬਾਈਕਾਟ ਹੋ ਰਿਹਾ ਹੈ। ਇਸ ਫ਼ਿਲਮ ਦਾ ਬਾਈਕਾਟ ਚੀਨ ਦੇ ਸ਼ਿੰਜਿਯਾਂਗ ਇਲਾਕੇ ’ਚ ਸ਼ੂਟਿੰਗ ਕਰਨ ਅਤੇ ਇਥੋਂ ਦੀ ਸਰਕਾਰ ਨੂੰ ਖ਼ਾਸ ਧੰਨਵਾਦ ਕਰਨ ਦੀ ਵਜ੍ਹਾ ਨਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ‘ਮੁਲਾਨ’ ਦੇ ਕੁਝ ਸੀਨਾਂ ਨੂੰ ਸ਼ਿੰਜਿਯਾਂਗ ’ਚ ਫਿਲਮਾਇਆ ਗਿਆ ਹੈ। ਇਹ ਚੀਨ ਦੀ ਪ੍ਰਭੂਸੱਤਾ ਵਾਲਾ ਇਲਾਕਾ ਹੈ, ਜਿੱਥੇ ਓਈਗਰ ਮੁਸਲਮਾਨਾਂ ਨੂੰ ਵੱਡੇ ਪੱਧਰ ’ਤੇ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਇਕ ਮਹਾਨ ਚੀਨੀ ਮਹਿਲਾ ਯੋਧਾ ਦੀ ਕਹਾਣੀ ਦੱਸਦੀ ਇਸ ਫ਼ਿਲਮ ਨੂੰ ਲੈ ਕੇ ਪਹਿਲੀ ਵਾਰ ਸਿਆਸੀ ਵਿਵਾਦ ਉਦੋਂ ਖੜ੍ਹਾ ਹੋ ਗਿਆ, ਜਦੋਂ ਇਸ ਫਿਲਮ ਦੀ ਅਦਾਕਾਰਾ ਲਿਯੂ ਯਾਇਫੀ ਨੇ ਪਿਛਲੇ ਸਾਲ ਹਾਂਗਕਾਂਗ ਪੁਲਸ ਦਾ ਸਮਰਥਨ ਕੀਤਾ ਸੀ।
ਫ਼ਿਲਮ ‘ਮੁਲਾਨ’ ਨੂੰ ਹਾਲ ਹੀ ਵਿਚ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਹੈ। ਸ਼ਿੰਜਿਯਾਂਗ ਚੀਨ ਦਾ ਇਕ ਪੱਛਮੀ ਖ਼ੇਤਰ ਹੈ, ਜੋ ਓਈਗਰ ਮੁਸਲਮਾਨਾਂ ਦਾ ਘਰ ਹੈ। ਮੁੱਖ ਤੌਰ ’ਤੇ ਮੁਸਲਿਮ, ਤੁਰਕ ਭਾਸ਼ੀ ਜਾਤੀ ਘੱਟ ਗਿਣਤੀ ਇਸ ਖੇਤਰ ’ਚ ਤੇਜ਼ੀ ਨਾਲ ਨਿਗਰਾਨੀ ਅਤੇ ਦਮਨ ਦੇ ਬਾਵਜੂਦ ਸਾਲਾਂ ਤੋਂ ਰਹਿੰਦੇ ਹਨ। ਇੰਨਾ ਹੀ ਨਹੀਂ ਓ. ਟੀ. ਟੀ. ਪਲੇਟਫਾਰਮ ਨੇ ‘ਸਪੈਸ਼ਲ ਥੈਂਕਸ’ ’ਚ ਸ਼ਿੰਜਿਯਾਂਗ ’ਚ ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਚਾਰ ਵਿਭਾਗ ਦੀ ਇਕ ਇਕਾਈ ਦਾ ਵੀ ਧੰਨਵਾਦ ਕੀਤਾ ਗਿਆ ਹੈ।
ਚੀਨ ਨੇ ਮੀਡੀਆ ਕਵਰੇਜ ’ਤੇ ਲਾਈ ਰੋਕ
ਚੀਨ ਨੇ ‘ਮੁਲਾਨ’ ਫਿਲਮ ਨੂੰ ਲੈ ਕੇ ਮੀਡੀਆ ਕਵਰੇਜ ’ਤੇ ਰੋਕ ਲਗਾ ਦਿੱਤੀ ਹੈ। ਚੀਨੀ ਅਧਿਕਾਰੀਆਂ ਨੇ ਮੁੱਖ ਮੀਡੀਆ ਆਊਟਲੈੱਟ ਨੂੰ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਉਹ ਵਾਲਟ ਡਿਜ਼ਨੀ ਦੀ ਫਿਲਮ ‘ਮੁਲਾਨ’ ਦੀ ਕਵਰੇਜ ਨਾ ਕਰਨ। ਅਜਿਹਾ ਫਿਲਮ ਦੇ ਸ਼ਿੰਜਿਯਾਂਗ ਖੇਤਰ ਨਾਲ ਲਿੰਕ ਹੋਣ ਕਾਰਨ ਵਿਦੇਸ਼ਾਂ ਤੋਂ ਮਿਲੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਕੀਤਾ ਗਿਆ ਹੈ। ਇਸ ਫ਼ਿਲਮ ਦੇ ਪ੍ਰਚਾਰ ’ਤੇ ਰੋਕ ਲੱਗਣਾ ਇਸ 200 ਮਿਲੀਅਨ ਡਾਲਰ ਦੇ ਪ੍ਰੋਡਕਸ਼ਨ ਲਈ ਵੱਡਾ ਝਟਕਾ ਸਾਬਿਤ ਹੋਵੇਗਾ।
ਚੀਨ ’ਚ ਜਨਮੇ ਮਸ਼ਹੂਰ ਅਭਿਨੇਤਾ-ਜੇਟ ਲੀ, ਗੋਂਗ ਲੀ, ਡਾਨੀ ਯੇਨ ਅਤੇ ਲਿਊ ਯੇਇਫੀ ਦੀ ਇਹ ਫਿਲਮ ਚੀਨ ’ਚ ਵੱਡੇ ਪੱਧਰ ’ਤੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਈ ਗਈ ਸੀ, ਜੋ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੂਵੀ ਮਾਰਕੀਟ ਹੈ। ਫਿਲਮ ਨੇ ਵੀਰਵਾਰ ਦੀ ਦੁਪਹਿਰ ਤੱਕ 9.78 ਮਿਲੀਅਨ ਯੁਆਨ 1.43 ਮਿਲੀਅਨ ਡਾਲਰ ਮੁੱਲ ਦੀਆਂ ਟਿਕਟਾਂ ਵੇਚ ਦਿੱਤੀਆਂ ਸਨ, ਜੋ ਕਿ ਸ਼ੁੱਕਰਵਾਰ ਦੇ ਸ਼ੋਅ ਲਈ ਚੀਨ ਭਰ ’ਚ ਵੇਚੀਆਂ ਗਈਆਂ ਸਾਰੀਆਂ ਟਿਕਟਾਂ ਦੀ ਵਿਕਰੀ ਦਾ 55 ਫੀਸਦੀ ਹਿੱਸਾ ਸੀ। ਇਕ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਇਹ ਫਿਲਮ ਮੇਨਲੈਂਡ ਦੇ ਬਾਕਸ ਆਫਿਸ ’ਤੇ 150 ਮਿਲੀਅਨ ਯੁਆਨ ਤੱਕ ਕਮਾ ਸਕਦੀ ਹੈ।
ਓਗੀਗਰਾਂ ਦੇ ਖ਼ਿਲਾਫ਼ ਚੀਨੀ ਸਰਕਾਰ ਦੀ ਕਰੂਰ ਮੁਹਿੰਮ
ਰੂਸ਼ਨ ਅੱਬਾਸ ਅਮਰੀਕੀ ਓਈਗਰ ਵਰਕਰ ਨੇ ਸ਼ਿੰਜਿਯਾਂਗ ’ਚ ਫਿਲਮ ‘ਮੁਲਾਨ’ ਦੇ ਕਈ ਦ੍ਰਿਸ਼ਾਂ ਨੂੰ ਫਿਲਮਾਉਣ ’ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਫਿਲਮ ਨੂੰ ਇਕ ਮੌਨ ਮਨਜ਼ੂਰੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਫਿਲਮ ਓਈਗਰਾਂ ਦੇ ਖਿਲਾਫ ਚੀਨੀ ਸਰਕਾਰ ਦੀ ਕਰੂਰ ਮੁਹਿੰਮ ਹੈ। ਇਕ ਵੀਡੀਓ ਬਿਆਨ ’ਚ ਅੱਬਾਸ ਨੇ ਚੀਨੀ ਸਰਕਾਰ ਤੋਂ ਪੁੱਛਿਆ ਕਿ ਉਸ ਨੇ ਕਿਸ ਤਰ੍ਹਾਂ ਡਿਜ਼ਨੀ ਨੂੰ ਫਿਲਮ ਨੂੰ ਇਕ ਅਜਿਹੀ ਜਗ੍ਹਾ ’ਤੇ ਫਿਲਮਾਉਣ ਦੀ ਆਗਿਆ ਦੇ ਦਿੱਤੀ, ਜਿੱਥੇ ਕਈ ਪਾਬੰਦੀਆਂ ਹਨ। ਉਨ੍ਹਾਂ ਕਿਹਾ, ਓਈਗਰ ਮੁਸਲਿਮ ਦੇ ਰੂਪ ’ਚ ਮੈਂ ਭੈਭੀਤ ਹਾਂ ਕਿ ਮੇਰੇ ਲੋਕਾਂ ਦੇ ਵਿਨਾਸ਼ ਨੂੰ ਪੈਸੇ ਕਾਰਨ ਅਣਦੇਖਿਆ ਕੀਤਾ ਜਾ ਰਿਹਾ ਹੈ।
ਕੰਗਨਾ ਰਣੌਤ ਫੜ੍ਹ ਸਕਦੀ ਹੈ ਭਾਜਪਾ ਦਾ ਪੱਲਾ, ਰਾਜਨੀਤਿਕ ਗਲਿਆਰਿਆਂ 'ਚ ਮਚੀ ਹਲਚਲ
NEXT STORY