ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ’ਚ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ। ਦੂਜੇ ਪਾਸੇ ਵੈਕਸੀਨ ਲਗਵਾਉਣ ਦੀ ਪ੍ਰਤੀਕਿਰਿਆ ਵੀ ਸਰਕਾਰ ਨੇ ਚਲਾਈ ਹੈ। ਅਜਿਹੇ ’ਚ ਸਿਤਾਰੇ ਵੀ ਇਸ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਲਿਸਟ ’ਚ ਅਦਾਕਾਰ-ਪ੍ਰਡਿਊਸਰ ਦਿਵਿਆ ਖੋਸਲਾ ਕੁਮਾਰ ਦਾ ਨਾਂ ਵੀ ਜੁੜ ਗਿਆ ਹੈ। ਦਿਵਿਆ ਨੇ ਪਿਛਲੇ ਹਫ਼ਤੇ ਹੀ ਵੈਕਸੀਨ ਲਗਵਾਈ ਸੀ ਅਤੇ ਇਸ ਦੀ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ।
ਦਿਵਿਆ ਦੀ ਇਸ ਵੀਡੀਓ ’ਤੇ ਪ੍ਰਸ਼ੰਸਕ ਦੀ ਵੀ ਪ੍ਰਤੀਕਿਰਿਆ ਆ ਰਹੀ ਹੈ। ਪ੍ਰਡਿਊਸਰ ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਨੂੰ ਕਈ ਲੋਕ ਸੁਰੱਖਿਅਤ ਰਹਿਣ ਦੀ ਸਲਾਹ ਦੇ ਰਹੇ ਹਨ ਜਦੋਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਵੈਕਸੀਨ ਲਗਾਉਂਦੇ ਹੋਏ ਉਨ੍ਹਾਂ ਮਾਸਕ ਕਿਉਂ ਉਤਾਰ ਦਿੱਤਾ ਸੀ। ਦਿਵਿਆ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ‘ਵੈਕਸੀਨੇਸ਼ਨ ਡਨ’। ਅੱਜ ਮੈਂ ਪਹਿਲੀ ਖੁਰਾਕ ਲੈ ਲਈ ਹੈ। ਅਸੀਂ ਇਸ ਮੁਸ਼ਕਿਲ ਸਮੇਂ ਦੇ ਨਾਲ ਹਾਂ। ਵੈਕਸੀਨ ਲਗਵਾ ਕੇ ਅਤੇ ਗਾਈਡਲਾਈਨਸ ਫੋਲੋਅ ਕਰਕੇ ਚੱਲੋ ਵਾਇਰਲ ਨੂੰ ਹਰਾਉਂਦੇ ਹਾਂ’।
ਦਿਵਿਆ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੋਲੋਅਰਜ਼ ਨੇ ਪੁੱਛਿਆ,‘ਅਤੇ ਵੈਕਸੀਨੇਸ਼ਨ ਸੈਂਟਰ ’ਚ ਤੁਸੀਂ ਮਾਸਕ ਉਤਾਰਣ ਦਾ ਫ਼ੈਸਲਾ ਕੀਤਾ ‘ਤੁਸੀਂ ਮਾਸਕ ਕਿਉਂ ਉਤਾਰ ਦਿੱਤਾ ਜਦੋਂ ਤੁਸੀਂ ਵੈਕਸੀਨ ਲਗਵਾ ਰਹੇ ਸੀ। ਇਹ ਬਿਲਕੁੱਲ ਵੀ ਸੁਰੱਖਿਅਤ ਨਹੀਂ ਹੈ। ਇਹ ਚੰਗਾ ਹੈ ਕਿ ਤੁਸੀਂ ਵੈਕਸੀਨੇਸ਼ਨ ਲਗਾਉਣ ਲਈ ਲੋਕਾਂ ਨੂੰ ਅਪੀਲ ਕਰ ਰਹੇ ਹੋ ਪਰ ਪ੍ਰੋਟੋਕਾਲ ਦਾ ਵੀ ਧਿਆਨ ਰੱਖੋ। ਤੁਸੀਂ ਬਾਲੀਵੁੱਡ ਹਸਤੀ ਹੋ। ਤੁਸੀਂ ਜੋ ਵੀ ਕਰੋਗੇ ਲੋਕ ਵੀ ਉਸ ਨੂੰ ਫੋਲੋਅ ਕਰਨਗੇ।
ਹਾਲ ਹੀ ’ਚ ਅਦਾਕਾਰਾ ਪ੍ਰੀਤੀ ਜਿੰਟਾ, ਅਨੁਪਮ ਖੇਰ ਅਤੇ ਫ਼ਿਲਮਮੇਕਰ ਤਰੁਣ ਮਨਸੁਖੀ ਨੇ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲਈ। ਪ੍ਰੀਤੀ ਜ਼ਿੰਟਾ ਨੇ ਇੰਸਟਾਗ੍ਰਾਮ ’ਤੇ ਵੈਕਸੀਨ ਦੀ ਦੂਜੀ ਖੁਰਾਕ ਲੈਂਦੇ ਹੋਏ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਕਿ ਮੈਂ ਕੋਵਿਡ ਵੈਕਸੀਨ ਦਾ ਦੂਜਾ ਸ਼ਾਰਟ ਵੀ ਲੈ ਲਿਆ।
ਰਾਹੁਲ ਵੋਹਰਾ ਦੀ ਆਖਰੀ ਵੀਡੀਓ ਹੋਈ ਵਾਇਰਲ, ਪਤਨੀ ਨੇ ਲਗਾਈ ਇਨਸਾਫ ਦੀ ਗੁਹਾਰ
NEXT STORY