ਮੁੰਬਈ (ਬਿਊਰੋ) - ਅਦਾਕਾਰਾ ਦਿਵਿਆਂਕਾ ਤਿਪ੍ਰਾਠੀ ਇੰਨੀਂ ਦਿਨੀਂ ਆਬੂ ਧਾਬੀ 'ਚ ਕੁਆਲਿਟੀ ਸਮਾਂ ਬਿਤਾ ਰਹੀ ਹੈ। ਇਸ ਦੌਰਾਨ ਉਹ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਦਾਕਾਰਾ ਇੱਕ ਉੱਡਣ ਖਟੋਲੇ 'ਤੇ ਚੜ੍ਹੀ ਹੋਈ ਹੈ ਅਤੇ ਖੂਬ ਇੰਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੋਟਿੰਗ ਦਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਦਿਵਿਆਂਕਾ ਤ੍ਰਿਪਾਠੀ ਦੀ 'ਇਸ਼ੀ' ਨਾਮ ਨਾਲ ਪਛਾਣ ਬਣੀ ਹੈ। ਇਸੇ ਸੀਰੀਅਲ ਦੌਰਾਨ ਉਨ੍ਹਾਂ ਦੀ ਪਤੀ ਵਿਵੇਕ ਦਹੀਆ ਨਾਲ ਮੁਲਾਕਾਤ ਹੋਈ ਸੀ। ਸਾਲ 2015 'ਚ ਦਿਵਿਆਂਕਾ ਤ੍ਰਿਪਾਠੀ ਦੇ ਵਿਵੇਕ ਦਹੀਆਂ ਨੇ ਵਿਆਹ ਕਰਵਾਇਆ ਸੀ।
ਦਿਵਿਆਂਕਾ ਤ੍ਰਿਪਾਠੀ ਹਾਲ ਹੀ 'ਚ ਹੋਏ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹਨ। ਇਸ ਸ਼ੋਅ 'ਚ ਅਦਾਕਾਰਾ ਨੇ ਟੌਪ ਪ੍ਰਤੀਭਾਗੀਆਂ 'ਚ ਆਪਣੀ ਜਗ੍ਹਾ ਬਣਾ ਲਈ ਸੀ, ਹਾਲਾਂਕਿ ਉਹ ਇਸ ਮੁਕਾਬਲੇ ਦਾ ਟਾਈਟਲ ਨਹੀਂ ਸੀ ਜਿੱਤ ਸਕੀ।

ਦੱਸਣਯੋਗ ਹੈ ਕਿ ਦਿਵਿਆਂਕਾ ਤ੍ਰਿਪਾਠੀ ਨੇ ਅਨੇਕਾਂ ਹੀ ਸੀਰੀਅਲਸ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ। ਇੰਨੀਂ ਦਿਨੀਂ ਉਹ ਆਪਣੇ ਪਤੀ ਨਾਲ ਛੁੱਟੀਆਂ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਅਦਾਕਾਰਾ ਜਸਪਿੰਦਰ ਦੇ ਘਰ ਗੂਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
NEXT STORY